ਪੀਟੀਸੀ ਸਟੂਡੀਓ ਵੱਲੋਂ ਖ਼ਾਨ ਸਾਬ ਦੀ ਆਵਾਜ਼ 'ਚ 'ਮਲਕੀ ਕੀਮਾ' ਦੀ ਪ੍ਰੇਮ ਕਹਾਣੀ ਨੂੰ ਬਿਆਨ ਕਰਦਾ ਗੀਤ ਕੀਤਾ ਗਿਆ ਰਿਲੀਜ਼

written by Shaminder | January 15, 2020

ਪੀਟੀਸੀ ਸਟੂਡੀਓ ਅਤੇ ਪੀਟੀਸੀ ਰਿਕਾਰਡਜ਼ ਵੱਲੋਂ  ਗੀਤ 'ਮਲਕੀ ਕੀਮਾ'  ਦਾ ਵਰਲਡ ਪ੍ਰੀਮੀਅਰ ਕੀਤਾ ਗਿਆ ਹੈ । ਇਸ ਗੀਤ ਨੂੰ ਖ਼ਾਨ ਸਾਬ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ 'ਚ ਮਲਕੀ ਕੀਮਾ ਦੀ ਪ੍ਰੇਮ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ । ਜਿਸ ਨੂੰ ਆਪਣੇ ਸੰਗੀਤ ਨਾਲ ਸਵਾਰਿਆ ਹੈ ਤੇਜ਼ਵੰਤ ਕਿੱੱਟੂ ਨੇ ਅਤੇ ਪੀਟੀਸੀ ਸਟੂਡੀਓ ਵੱਲੋਂ ਇਸ ਗੀਤ ਨੂੰ ਤਿਆਰ ਕੀਤਾ ਗਿਆ ਹੈ ਅਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਵੀ ਪੀਟੀਸੀ ਸਟੂਡੀਓ ਅਤੇ ਪੀਟੀਸੀ ਰਿਕਾਡਜ਼ ਵੱਲੋਂ ਲਗਾਤਾਰ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਮਲਕੀ ਸਿੰਧ ਇਲਾਕੇ ਦੇ ਪਿੰਡ ਗੜ੍ਹ ਮੁਗਲਾਣੇ ਦੇ ਖਾਂਦੇ-ਪੀਂਦੇ ਵੜੈਚ ਜੱਟ ਰਾਏ ਮੁਬਾਰਕ ਅਲੀ ਦੀ ਲਾਡਲੀ ਧੀ ਸੀ।

PTC Studio New Song Malki Keema 700X400 PTC Studio New Song Malki Keema 700X400
ਮਲਕੀ ਦੇ ਹੁਸਨ ਦੇ ਸਾਰੇ ਪਾਸੇ ਚਰਚੇ ਸਨ ਅਤੇ ਕੀਮਾ ਵੀ ਉਸ ਦੇ ਹੁਸਨ 'ਚ ਗ੍ਰਿਫ਼ਤਾਰ ਸੀ । ਉਸ ਦਾ ਬਾਪ ਪਿੰਡ ਦਾ ਚੌਧਰੀ ਤੇ ਨੰਬਰਦਾਰ ਸੀ ਅਤੇ ਉਹਦਾ ਚਾਚਾ ਦਰੀਆ ਅਕਬਰ ਬਾਦਸ਼ਾਹ ਦੇ ਰਾਜ ਦਰਬਾਰ ਵਿਚ ਸੂਬੇਦਾਰ ਸੀ। ਰਾਏ ਮੁਬਾਰਕ ਦੇ ਦੋ ਗੇਲੀਆਂ ਵਰਗੇ ਪੁੱਤਰ ਸਨ-ਅਖਤੂ ਤੇ ਬਖਤੂ। ਸਰਕਾਰੇ ਦਰਬਾਰੇ ਚੌਧਰੀ ਦੀ ਚੰਗੀ ਪੁੱਛ ਪ੍ਰਤੀਤ ਹੋਣ ਕਰਕੇ ਉਨ੍ਹਾਂ ਦਾ ਇਲਾਕੇ ਵਿਚ ਚੰਗਾ ਦਬਦਬਾ ਸੀ।

0 Comments
0

You may also like