ਗਾਇਕ ਮਲਕੀਤ ਸਿੰਘ ਨੇ ਨਮ ਅੱਖਾਂ ਨਾਲ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਵੀਡੀਓ ਵਾਇਰਲ

Written by  Rupinder Kaler   |  June 20th 2020 03:36 PM  |  Updated: June 20th 2020 03:36 PM

ਗਾਇਕ ਮਲਕੀਤ ਸਿੰਘ ਨੇ ਨਮ ਅੱਖਾਂ ਨਾਲ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਵੀਡੀਓ ਵਾਇਰਲ

ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਹੋਈ ਝੜਪ ਵਿੱਚ ਭਾਰਤ ਦੇ ਕਰਨਲ ਸਮੇਤ ਸ਼ਹੀਦ ਹੋਏ 20 ਜਵਾਨਾਂ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ । ਇਹਨਾਂ ਸ਼ਹੀਦਾਂ ਦੀ ਕੁਰਬਾਨੀ ’ਤੇ ਪੂਰਾ ਦੇਸ਼ ਮਾਣ ਕਰ ਰਿਹਾ ਹੈ ਤੇ ਪੂਰੇ ਦੇਸ਼ ਵਿੱਚ ਗਮ ਦਾ ਮਾਹੌਲ ਹੈ । ਸੋਸ਼ਲ ਮੀਡੀਆ ’ਤੇ ਇਹਨਾਂ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।

https://www.instagram.com/p/CBidDdxJ5EC/

ਫ਼ਿਲਮੀ ਸਿਤਾਰਿਆਂ ਨੇ ਵੀ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਪੰਜਾਬੀ ਫ਼ਿਲਮ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮੀ ਸਿਤਾਰੇ ਤੇ ਗਾਇਕ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟਾਂ ਸ਼ੇਅਰ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ।

https://www.instagram.com/p/CBkJE9CFD87/

ਇਸ ਤਰ੍ਹਾਂ ਗਾਇਕ ਮਲਕੀਤ ਸਿੰਘ ਨੇ ਵੀ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ । ਉਹਨਾਂ ਨੇ ਸ਼ਹੀਦਾਂ ਨੂੰ ਸਮਰਪਿਤ ਇੱਕ ਗਾਣਾ ਗਾਇਆ ਹੈ, ਜਿਸ ਨੂੰ ਸੁਣ ਕੇ ਹਰ ਇੱਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ।

https://www.instagram.com/p/CBpdGx2H-wr/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network