ਸੁਰਿੰਦਰ ਸ਼ਿੰਦਾ ਤੇ ਮਲਕੀਤ ਸਿੰਘ ਦੇ ਇਸ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਧੂਮ ,ਦੇਖੋ ਵੀਡੀਓ

Written by  Aaseen Khan   |  January 03rd 2019 01:56 PM  |  Updated: January 03rd 2019 01:56 PM

ਸੁਰਿੰਦਰ ਸ਼ਿੰਦਾ ਤੇ ਮਲਕੀਤ ਸਿੰਘ ਦੇ ਇਸ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਧੂਮ ,ਦੇਖੋ ਵੀਡੀਓ

ਪੰਜਾਬ ਦੇ ਮਹਾਨ ਅਤੇ ਪ੍ਰਸਿੱਧ ਲੇਖਕ , ਕਵੀ ਅਤੇ ਐਡੀਟਰ ਪ੍ਰੋ: ਗੁਰਭਜਨ ਸਿੰਘ ਗਿੱਲ ਜਿੰਨ੍ਹਾਂ ਦੇ ਘਰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣ ਪਹੁੰਚੇ ਪੰਜਾਬੀ ਗਾਇਕੀ ਦੇ ਥੰਮ ਗੋਲਡਨ ਗਾਇਕ ਮਲਕੀਤ ਸਿੰਘ ਅਤੇ ਪੰਜਾਬੀ ਗਾਇਕੀ ਦੇ ਬੋੜ ਸੁਰਿੰਦਰ ਸ਼ਿੰਦਾ। ਪ੍ਰੋ: ਗੁਰਭਜਨ ਸਿੰਘ ਨੇ ਮਲਕੀਤ ਸਿੰਘ ਅਤੇ ਸੁਰਿੰਦਰ ਸ਼ਿੰਦਾ ਹੋਰਾਂ ਨਾਲ ਪੰਜਾਬੀ ਗਾਇਕੀ ਨੂੰ ਲੈ ਕੇ ਬੜੀ ਹੀ ਅਹਿਮ ਗੱਲ ਬਾਤ ਕੀਤੀ ਹੈ।

https://www.facebook.com/387823231398124/videos/538197199994313/UzpfSTkwNDA3ODMxMTcxOjEwMTU2MDkzMTg1NzkxMTcy/

ਹੋਰ ਪੜ੍ਹੋ : ਗਾਇਕ ਮਲਕੀਤ ਸਿੰਘ ਦੁਆਰਾ ਗਾਇਆ ਗਿਆ ਹੈ ਆਗਾਮੀ ਫ਼ਿਲਮ ‘ਮਰ ਗਏ ਓਏ ਲੋਕੋ’ ਦਾ ਟਾਇਟਲ ਟਰੈਕ

ਉਹਨਾਂ ਪੰਜਾਬ ਦੇ ਲਜੇਂਡਰੀ ਕਵੀਆਂ ਅਤੇ ਗਾਇਕਾਂ ਬਾਰੇ ਚਰਚਾ ਕਰਦੇ ਹੋਏ ਅੱਜ ਦੀ ਨੌਜਵਾਨ ਪੀੜੀ ਦੇ ਜ਼ਹਿਨ 'ਚ ਕਾਫੀ ਗੱਲਾਂ ਪਾਈਆਂ ਹਨ। ਹਰਭਜਨ ਗਿੱਲ ਦਾ ਕਹਿਣਾ ਹੈ ਨੌਜਵਾਨ ਗਾਇਕੀ ਨੂੰ ਆਪਣੇ ਅੰਦਰ ਸਹਿਜ ਅਤੇ ਪਿਆਰ ਦੀ ਭਾਵਨਾ ਲਿਆਉਣ ਦੀ ਜ਼ਰੂਰਤ ਹੈ। ਇਹਨਾਂ ਹੀ ਨਹੀਂ ਇਸ ਵੀਡੀਓ ਰਾਹੀਂ ਤਿੰਨਾਂ ਮਹਾਨ ਸਖਸ਼ੀਅਤਾਂ ਨੇ ਬਹੁਤ ਸਾਰੀਆਂ ਚਰਚਾਵਾਂ ਕੀਤੀਆਂ ਹਨ , ਜਿਹੜੀਆਂ ਪੰਜਾਬੀ ਗਾਇਕੀ ਦੇ ਰਾਹ ਨੂੰ ਬਦਲ ਸਕਦੀਆਂ ਹਨ।

Malkit singh , Surinder Shinda and pro. Harbhajan Singh Gill Share a Video ਸੁਰਿੰਦਰ ਸ਼ਿੰਦਾ ਤੇ ਮਲਕੀਤ ਸਿੰਘ ਦੇ ਇਸ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਧੂਮ ,ਦੇਖੋ ਵੀਡੀਓ

ਕਦੇ ਵੇਲਾ ਹੁੰਦਾ ਸੀ ਜਦੋਂ ਇਸ ਸੰਗੀਤ ਜਗਤ 'ਚ ਲੋਕ ਗਾਇਕੀ ਅਤੇ ਲੋਕ ਤੱਥਾਂ ਦਾ ਦਬਦਬਾ ਹੁੰਦਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਗਾਇਕੀ 'ਚ ਪੱਛਮੀ ਸੰਗੀਤ ਅਤੇ ਪਹਿਰਾਵੇ ਦਾ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਪ੍ਰੋ: ਹਰਭਜਨ ਸਿੰਘ , ਮਲਕੀਤ ਸਿੰਘ ਅਤੇ ਸੁਰਿੰਦਰ ਸ਼ਿੰਦਾ ਵੱਲੋਂ ਕੀਤੀ ਗਈ ਇਸ ਗੱਲ ਬਾਤ 'ਚ ਪਤਾ ਲੱਗਦਾ ਹੈ , ਕਿ ਅੱਜ ਦੀ ਗਾਇਕੀ ਕਿੱਥੇ ਖੜੀ ਹੈ।

Malkit singh , Surinder Shinda and pro. Harbhajan Singh Gill Share a Video ਸੁਰਿੰਦਰ ਸ਼ਿੰਦਾ ਤੇ ਮਲਕੀਤ ਸਿੰਘ ਦੇ ਇਸ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਧੂਮ ,ਦੇਖੋ ਵੀਡੀਓ

ਹੋਰ ਪੜ੍ਹੋ : ‘ਹੇਕ ਵਾਲਾ ਮੁੰਡਾ’ ਪ੍ਰਭ ਜੋਬਨ ਦਾ ਕਬੱਡੀ ਲਈ ਪਿਆਰ

ਇਸ ਸਾਰੀ ਚਰਚਾ ਤੋਂ ਬਾਅਦ ਸੁਰਿੰਦਰ ਸ਼ਿੰਦਾ ਅਤੇ ਮਲਕੀਤ ਸਿੰਘ ਵਿਚਕਾਰ ਜੁਗਲਬੰਦੀ ਵੀ ਦੇਖਣ ਨੂੰ ਮਿਲੀ। ਉਹਨਾਂ ਸੁਰਿੰਦਰ ਸ਼ਿੰਦਾ ਜੀ ਦੇ ਪ੍ਰਸਿੱਧ ਲੋਕ ਗੀਤ 'ਦੋ ਊਠਾਂ ਵਾਲੇ' ਗੀਤ ਗਾ ਹਰ ਕਿਸੇ ਦਾ ਦਿਲ ਖੁਸ਼ ਕਰ ਦਿੱਤਾ। ਮਹਾਨ ਗਾਇਕੀ ਦੀ ਇਸ ਵੀਡੀਓ 'ਚ ਝਲਕ ਦੇਖਣ ਮਿਲੀ ਹੈ। ਸੁਰਿੰਦਰ ਸ਼ਿੰਦਾ ਆਪਣੇ ਸਮੇਂ ਦੌਰਾਨ ਕਈ ਫ਼ਿਲਮਾਂ 'ਚ ਆਪਣੇ ਅਦਾਕਾਰੀ ਦੇ ਜੌਹਰ ਵੀ ਦਿਖਾ ਚੁੱਕੇ ਹਨ। ਉੱਥੇ ਹੀ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ ਸਿਰ 'ਤੇ ਇੰਗਲੈਂਡ 'ਚ ਪ੍ਰਸਿੱਧੀ ਹਾਸਿਲ ਕੀਤੀ ਹੈ। ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਰਿਲ ਹੋ ਰਹੀ ਹੈ ਅਤੇ ਸੁਰਖੀਆਂ 'ਚ ਬਣਿਆ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network