ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਮੱਲੋ ਮੱਲੀ’ ਸਰੋਤਿਆਂ ਨੂੰ ਆ ਰਿਹਾ ਹੈ ਖੂਬ ਪਸੰਦ

written by Rupinder Kaler | September 12, 2020

ਕਰਮਜੀਤ ਅਨਮੋਲ ਦਾ ਨਵਾਂ ਗੀਤ ਮੱਲੋ ਮੱਲੀ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਗੀਤ ਦੇ ਬੋਲ ਜੀਤ ਸੰਧੂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦੀਆਂ ਸੰਗੀਤਕ ਧੁਨਾਂ ਹੈਰੀ ਸ਼ਰਨ ਵਲੋਂ ਸਜਾਈਆਂ ਗਈਆਂ ਹਨ। ਇਸ ਗੀਤ ਹਰਜੋਤ ਸਿੰਘ, ਤਨਮਈ, ਬ੍ਰਾਈਰ ਰੋਜ ਨੂੰ ਫੀਚਰ ਕੀਤਾ ਗਿਆ । ਗੀਤ ਦੀ ਵੀਡੀਓ ਹਰਜੋਤ ਸਿੰਘ ਅਤੇ ਕੁਰਾਨ ਢਿੱਲੋਂ ਦੇ ਨਿਰਦੇਸ਼ਨ ਵਿੱਚ ਤਿਆਰ ਕੀਤੀ ਗਈ ਹੈ ।

 
View this post on Instagram
 

My New Song Mallo Malli out now Link in bio

A post shared by Karamjit Anmol (@karamjitanmol) on

ਕਰਮਜੀਤ ਅਨਮੋਲ ਦਾ ਗੀਤ ‘ਮੱਲੋ ਮੱਲੀ’ ਕੁੜੀ ਦੇ ਪਿਆਰ ਦੇ ਜ਼ਜਬਾਤਾਂ ਦੀ ਗੱਲ ਕਰਦਾ ਹੈ । ਇਸ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਕਰਮਜੀਤ ਅਨਮੋਲ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਤੇ ਗੀਤਕਾਰ ਵੀ ਹਨ। ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ਪੰਜਾਬੀ ਫ਼ਿਲਮ ਜਗਤ ਨੂੰ ਦੇ ਚੁੱਕੇ ਹਨ। ਫ਼ਿਲਮਾਂ ‘ਚ ਉਨ੍ਹਾਂ ਵਲੋਂ ਨਿਭਾਏ ਕਿਰਦਾਰਾਂ ਨੂੰ ਹਮੇਸ਼ਾ ਹੀ ਸਰੋਤਿਆਂ ਨੇ ਖਿੜ੍ਹੇ ਮੱਥੇ ਪਰਵਾਨ ਕੀਤਾ ਹੈ।
 
View this post on Instagram
 

With @nareshkathooria n @ksshitijchaudhary ji on the set of ਓ ਅ

A post shared by Karamjit Anmol (@karamjitanmol) on

0 Comments
0

You may also like