ਮਮਤਾ ਕੁਲਕਰਨੀ ਨੇ ਕੀਤੀ ਸੀ ਛੋਟੀ ਜਿਹੀ ਗਲਤੀ, ਇਸੇ ਗਲਤੀ ਕਰਕੇ ਕਰੀਅਰ ਹੋ ਗਿਆ ਸੀ ਤਬਾਹ

Written by  Rupinder Kaler   |  April 20th 2019 12:42 PM  |  Updated: April 20th 2019 12:42 PM

ਮਮਤਾ ਕੁਲਕਰਨੀ ਨੇ ਕੀਤੀ ਸੀ ਛੋਟੀ ਜਿਹੀ ਗਲਤੀ, ਇਸੇ ਗਲਤੀ ਕਰਕੇ ਕਰੀਅਰ ਹੋ ਗਿਆ ਸੀ ਤਬਾਹ

90 ਦੇ ਦਹਾਕੇ ਦੀ ਅਦਾਕਾਰਾ ਮਮਤਾ ਕੁਲਕਰਨੀ ਨੇ ਆਪਣੀਆਂ ਬੋਲਡ ਅਦਾਵਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਸੀ । 2੦ ਅਪ੍ਰੈਲ 1972 ਵਿੱਚ ਜਨਮੀ ਮਮਤਾ ਕੁਲਕਰਨੀ ਦਾ ਅੱਜ ਜਨਮ ਦਿਨ ਹੈ । ਮਮਤਾ ਨੇ 1992  ਵਿੱਚ ਫ਼ਿਲਮ ਤਰੰਗਾ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਭਾਵੇਂ ਇਸ ਫ਼ਿਲਮ ਵਿੱਚ ਉਹਨਾਂ ਦਾ ਛੋਟਾ ਜਿਹਾ ਰੋਲ ਸੀ । ਇਸ ਤੋਂ ਬਾਅਦ 1993 ਵਿੱਚ ਉਹਨਾਂ ਦੀ ਫ਼ਿਲਮ ਆਸ਼ਿਕ ਅਵਾਰਾ ਆਈ ਸੀ ਜਿਹੜੀ ਕਿ ਸੁਪਰਹਿੱਟ ਰਹੀ ।

Mamta Kulkarni Mamta Kulkarni

ਇਸੇ ਸਾਲ ਮਮਤਾ ਨੇ ਟਾਪਲੈੱਸ ਫੋਟੋਸ਼ੂਟ ਕਰਵਾ ਕੇ ਤਹਿਲਕਾ ਮਚਾ ਦਿੱਤਾ ਸੀ । ਉਸ ਦੇ ਪ੍ਰਸ਼ੰਸਕ ਉਹਨਾਂ ਦੀ ਇੱਕ ਝਲਕ ਪਾਉਣ ਲਈ ਲਾਇਨਾਂ ਵਿੱਚ ਲੱਗੇ ਰਹਿੰਦੇ ਸਨ । ਪਰ ਇੱਕ ਅਜਿਹਾ ਸਮਾਂ ਵੀ ਸੀ ਜਦੋਂ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਹੋਈ ਸੀ ।

Mamta Kulkarni Mamta Kulkarni

ਮਮਤਾ ਫ਼ਿਲਮ ਇੰਡਸਟਰੀ ਵਿੱਚ ਜਦੋਂ ਨਵੀਂ ਸੀ ਤਾਂ ਉਸ ਸਮੇਂ ਇੱਕ ਮੈਗਜੀਨ ਨੂੰ ਕਵਰ ਪੇਜ ਲਈ ਇੱਕ ਨਵੇਂ ਚਿਹਰੇ ਦੀ ਜ਼ਰੂਰਤ ਸੀ । ਪਰ ਕੋਈ ਵੀ ਅਦਾਕਾਰਾ ਇਸ ਲਈ ਤਿਆਰ ਨਹੀਂ ਸੀ । ਇਸ ਸਭ ਦੇ ਚਲਦੇ ਕਿਸੇ ਨੇ ਮਮਤਾ ਦਾ ਨਾਂਅ ਸੁਝਾਇਆ ਤਾਂ ਮੈਗਜੀਨ ਨੇ ਉਸ ਨਾਲ ਸੰਪਰਕ ਕੀਤਾ ।

Mamta Kulkarni Mamta Kulkarni

ਪਰ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਇਸ ਫੋਟੋ ਸ਼ੂਟ ਲਈ ਉਹਨਾਂ ਨੂੰ ਟਾਪਲੈੱਸ ਹੋਣਾ ਪਵੇਗਾ ਤਾਂ ਉਹਨਾਂ ਦੇ ਪੈਰਾਂ ਥੱਲੇ ਤੋਂ ਜ਼ਮੀਨ ਖਿਸਕ ਗਈ । ਪਰ ਕੁਝ ਸ਼ਰਤਾਂ ਤੋਂ ਬਾਅਦ ਮਮਤਾ ਇਸ ਲਈ ਤਿਆਰ ਹੋ ਗਈ । ਜਦੋਂ ਮਮਤਾ ਦੀਆਂ ਤਸਵੀਰਾਂ ਮੈਗਜ਼ੀਨ ਵਿੱਚ ਛੱਪੀਆਂ ਤਾਂ ਬਾਲੀਵੁੱਡ ਵਿੱਚ ਤਹਿਲਕਾ ਮੱਚ ਗਿਆ ।

Mamta Kulkarni Mamta Kulkarni

ਮਮਤਾ ਦੀਆਂ ਜਿਸ ਮੈਗਜੀਨ ਵਿੱਚ ਇਹ ਤਸਵੀਰਾਂ ਛੱਪੀਆਂ ਸਨ ਉਹ ਬਲੈਕ ਵਿੱਚ ਵਿੱਕੀਆਂ ਸਨ । ਮਮਤਾ ਦੀਆਂ ਇਹਨਾਂ ਤਸਵੀਰਾਂ ਕਰਕੇ ਜ਼ੁਰਮਾਨਾ ਵੀ ਹੋਇਆ, ਪਰ ਮਮਤਾ ਰਾਤੋ ਰਾਤ ਸਟਾਰ ਬਣ ਗਈ ਸੀ । ਇਸ ਤੋਂ ਬਾਅਦ ਕੁਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ । ਪਰ ਸਲਮਾਨ ਖ਼ਾਨ ਤੋਂ ਲੈ ਕੇ ਆਮੀਰ ਖ਼ਾਨ ਵਰਗੇ ਹਰ ਵੱਡੇ ਸਿਤਾਰੇ ਨੇ ਮਮਤਾ ਦੀ ਤਾਰੀਫ ਕੀਤੀ ।

Mamta Kulkarni Mamta Kulkarni

ਇਸ ਸਭ ਦੇ ਚਲਦੇ ਹਰ ਕੋਈ ਮਮਤਾ ਨੂੰ ਆਪਣੀ ਫ਼ਿਲਮ ਵਿੱਚ ਲੈਣਾ ਚਾਹੁੰਦਾ ਸੀ ਪਰ ਇਸ ਦੇ ਬਾਵਜੂਦ ਉਹ ਅਰਸ਼ ਤੋਂ ਫਰਸ਼ ਤੇ ਡਿੱਗ ਗਈ ਕਿਉਂਕਿ ਮਮਤਾ ਦਾ ਨਾਂ ਅੰਡਰਵਰਲਡ ਡੌਨ ਛੋਟਾ ਰਾਜਨ ਨਾਲ ਜੁੜਨ ਲੱਗਾ ਸੀ । ਇੱਥੇ ਹੀ ਬੱਸ ਨਹੀਂ ਮਮਤਾ ਦਾ ਨਾਂ ਨਸ਼ਾ ਤਸਕਰ ਨਾਲ ਵੀ ਜੁੜਨ ਲੱਗ ਗਿਆ ਸੀ । ਮਮਤਾ ਉਸ ਦੇ ਨਾਲ ਦੁਬਈ ਤੇ ਕੀਨੀਆ ਵਿੱਚ ਰਹੀ । ਤਸਕਰੀ ਦੇ ਚਲਦੇ ਨਸ਼ਾ ਤਸਕਰ ਜੇਲ੍ਹ ਚਲਾ ਗਿਆ ਤੇ ਮਮਤਾ ਭਗਤੀ ਵਿੱਚ ਡੁੱਬ ਗਈ । ਇਸ ਦੇ ਨਾਲ ਹੀ ਉਸ ਦਾ ਕਰੀਅਰ ਤਬਾਹ ਹੋ ਗਿਆ । ਜਿਸ ਤੋਂ ਬਾਅਦ ਉਹਨਾਂ ਨੇ ਇੱਕ ਕਿਤਾਬ ਲਿਖੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network