95 ਸਾਲ ਦੀ ਉਮਰ ‘ਚ ਇਸ ਆਦਮੀ ਨੇ ਕਰਵਾਇਆ ਆਪਣਾ ਪਹਿਲਾ ਵਿਆਹ

written by Lajwinder kaur | May 23, 2022

95 year old man marriage first time: ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜੋ ਕਿ ਹਰ ਇੱਕ ਨੂੰ ਸੋਚਣ ‘ਤੇ ਮਜ਼ਬੂਰ ਕਰ ਦਿੰਦੀਆਂ ਹਨ। ਜਿੱਥੇ ਅੱਜ ਕੱਲ ਸੱਚਾ ਪਿਆਰ ਦੇਖਣ ਨੂੰ ਤਾਂ ਦੂਰ, ਸੁਣਨ ਨੂੰ ਵੀ ਨਹੀਂ ਮਿਲਦਾ । ਪਰ ਸੋਸ਼ਲ ਮੀਡੀਆ ਉੱਤੇ ਸੱਚੇ ਪਿਆਰ ਮਿਲਣ ਦੀ ਇੱਕ ਖਬਰ ਖੂਬ ਸੁਰਖੀਆਂ ‘ਚ ਬਣੀ ਹੋਈ ਹੈ।

ਹੋਰ ਪੜ੍ਹੋ : ਇਸ ਤਰ੍ਹਾਂ ਦੀ ਮਾਨਸਿਕ ਬੀਮਾਰੀ ਦੇ ਨਾਲ ਜੂਝ ਰਹੇ ਹਨ ਰੈਪਰ ਬਾਦਸ਼ਾਹ, ਸ਼ਿਲਪਾ ਸ਼ੈੱਟੀ ਦੇ ਇੱਕ ਸ਼ੋਅ ‘ਚ ਕੀਤਾ ਖੁਲਾਸਾ

wedding image image source google

ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ 95 ਸਾਲ ਦੀ ਉਮਰ ‘ਚ ਆਪਣਾ ਪਹਿਲਾ ਵਿਆਹ ਕਰਵਾ ਸਕਦਾ ਹੈ। ਕਿਉਂਕਿ ਉਸ ਨੂੰ ਉਮਰ ਦੀ ਇਸ ਦਹਿਲੀਜ਼ ‘ਚ ਜਾ ਕੇ ਸੱਚਾ ਪਿਆਰ ਮਿਲਿਆ। ਜੀ ਹਾਂ ਬ੍ਰਿਟੇਨ 'ਚ ਇੱਕ 95 ਸਾਲਾ ਦੇ ਸਖ਼ਸ਼ ਨੇ ਆਪਣੀ 84 ਸਾਲ ਦੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ ਹੈ। 19 ਮਈ ਨੂੰ, ਜੋੜੇ ਨੇ ਉਸੇ ਚਰਚ ਵਿੱਚ ਵਿਆਹ ਕੀਤਾ ਜਿੱਥੇ ਉਹ 23 ਸਾਲ ਪਹਿਲਾਂ ਮਿਲੇ ਸਨ।

wedding pic groom and image source google

ਜਾਣਕਾਰੀ ਮੁਤਾਬਕ 95 ਸਾਲਾ ਜੂਲੀਅਨ ਮੋਇਲ ਦਾ ਕਦੇ ਵਿਆਹ ਨਹੀਂ ਹੋਇਆ ਸੀ ਕਿਉਂਕਿ ਉਸ ਨੂੰ ਕਦੇ ਮਹਿਸੂਸ ਨਹੀਂ ਹੋਇਆ ਸੀ ਕਿ ਉਸ ਨੂੰ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਹੈ। ਉਮਰ ਦੇ ਨਾਲ-ਨਾਲ ਪਿਆਰ ਦੀ ਤਲਾਸ਼ ਵੀ ਵਧਦੀ ਗਈ। ਇਸ ਦੌਰਾਨ, ਲਗਭਗ 23 ਸਾਲ ਪਹਿਲਾਂ, ਜੂਲੀਅਨ ਚਰਚ ਵਿੱਚ ਵੈਲੇਰੀ ਵਿਲੀਅਮਜ਼ ਨੂੰ ਮਿਲਿਆ ਸੀ। ਦੋਵਾਂ ਵਿਚਾਲੇ ਦੋਸਤੀ ਸੀ ਪਰ ਇਹ ਕਦੇ ਇਜ਼ਹਾਰ-ਏ-ਇਸ਼ਕ ਨਹੀਂ ਬਣ ਸਕੀ।

wedding pic image source google

ਹਾਲ ਹੀ 'ਚ ਫਰਵਰੀ 'ਚ ਇੱਕ ਮੁਲਾਕਾਤ ਦੌਰਾਨ 95 ਸਾਲਾ ਜੂਲੀਅਨ ਮੋਇਲ ਨੇ ਵੈਲੇਰੀ ਵਿਲੀਅਮਜ਼ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਵੈਲੇਰੀ ਵਿਲੀਅਮਜ਼ ਨੇ ਵੀ ਹਾਂ ਕਹਿ ਦਿੱਤੀ ਅਤੇ ਫਿਰ 19 ਮਈ ਨੂੰ ਦੋਵਾਂ ਨੇ ਇੱਕ ਦੂਜੇ ਨੂੰ ਜੀਵਨ ਭਰ ਦਾ ਵਾਅਦਾ ਕੀਤਾ ਅਤੇ ਕਲਵਰੀ ਬੈਪਟਿਸਟ ਚਰਚ ਵਿੱਚ ਲਗਭਗ 40 ਮਹਿਮਾਨਾਂ ਵਿਚਕਾਰ ਇੱਕ ਦੂਜੇ ਨਾਲ ਵਿਆਹ ਕਰ ਲਿਆ।

ਵਿਆਹ ਤੋਂ ਬਾਅਦ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦੇ ਹੋਏ ਦੋਹਾਂ ਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਮਰ ਦੇ ਇਸ ਪੜਾਅ 'ਤੇ ਉਨ੍ਹਾਂ ਨੂੰ ਇੱਕ-ਦੂਜੇ ਦਾ ਸਹਾਰਾ ਮਿਲੇਗਾ। ਦੋਵੇਂ ਇੱਕ-ਦੂਜੇ ਦੀ ਬਹੁਤ ਦੇਖਭਾਲ ਕਰਦੇ ਹਨ ਅਤੇ ਹੁਣ ਦੋਵੇਂ ਜੋੜੇ ਆਪਣੇ ਹਨੀਮੂਨ ਲਈ ਆਸਟ੍ਰੇਲੀਆ ਵਿਚ ਜੂਲੀਅਨ ਮੋਇਲ ਦੇ ਜੱਦੀ ਘਰ ਜਾ ਰਹੇ ਹਨ।

ਹੋਰ ਪੜ੍ਹੋ : ‘ਗੁੜ ਨਾਲੋਂ ਇਸ਼ਕ ਮਿੱਠਾ’ ਗੀਤ 'ਤੇ ਬਣਨ ਜਾ ਰਹੀ ਹੈ ਫ਼ਿਲਮ, ਅਦਾਕਾਰਾ ਨੀਰੂ ਬਾਜਵਾ ਨੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

 

You may also like