ਉਰਵਸ਼ੀ ਰੌਤੇਲਾ ਦੇ ਪੇਟ ‘ਤੇ ਇਹ ਸਖ਼ਸ਼ ਮਾਰਦਾ ਰਿਹਾ ਇੱਕ ਤੋਂ ਬਾਅਦ ਕਈ ਮੁੱਕੇ, ਐਕਟਰੈੱਸ ਦਾ ਦਰਦ ਨਾਲ ਹੋਇਆ ਬੁਰਾ ਹਾਲ, ਵੀਡੀਓ ਹੋਇਆ ਵਾਇਰਲ

written by Lajwinder kaur | June 11, 2021

ਬਾਲੀਵੁੱਡ ਐਕਟਰੈੱਸ ਉਰਵਸ਼ੀ ਰੌਤੇਲਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਡਾਂਸ ਵੀਡੀਓ ਤੇ ਮਿਊਜ਼ਿਕ ਵੀਡੀਓਜ਼ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਅਜਿਹੇ ਚ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ।

urvashi rautela image Image Source: instagram
ਹੋਰ ਪੜ੍ਹੋ : ਰਣਜੀਤ ਬਾਵਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ਖਬਰੀ, ਸ਼ੇਅਰ ਕੀਤਾ ਆਪਣੀ ਨਵੀਂ ਫ਼ਿਲਮ ‘ਪ੍ਰਾਹੁਣਾ-2’ ਦਾ ਪੋਸਟਰ
:-ਪਰਮਾਤਮਾ ਦੇ ਰੰਗਾਂ ਨਾਲ ਭਰਿਆ ਗਾਇਕ ਹਰਦੀਪ ਗਰੇਵਾਲ ਦਾ ਨਵਾਂ ਧਾਰਿਮਕ ਗੀਤ ‘ਮੇਰੇ ਦਾਤਿਆ’ ਹੋਇਆ ਰਿਲੀਜ਼
actress urvashi rautela image Image Source: instagram
ਇਸ ਵੀਡੀਓ ‘ਚ ਉਹ ਬਾਕਸਿੰਗ ਰਿੰਗ ‘ਚ ਨਜ਼ਰ ਆ ਰਹੀ ਹੈ। ਇੱਕ ਸਖ਼ਸ਼ ਉਨ੍ਹਾਂ ਦੇ ਪੇਟ ‘ਤੇ ਤਾਬੜਤੋੜ ਮੁੱਕੇ ਮਾਰ ਰਿਹਾ ਹੈ । ਜਦੋਂ ਉਰਵਸ਼ੀ ਨੂੰ ਦਰਦ ਹੁੰਦਾ ਹੈ ਤਾਂ ਉਹ ਉਸ ਸਖ਼ਸ਼ ਨੂੰ ਰੋਕਦੀ ਹੈ । ਇਹ ਵੀਡੀਓ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘NO PAIN NO GAIN’ । ਇਸ ਵੀਡੀਓ ਉੱਤੇ ਅੱਠ ਲੱਖ ਤੋਂ ਵੱਧ ਲਾਈਕਸ ਇਸ ਵੀਡੀਓ ਉੱਤੇ ਆ ਚੁੱਕੇ ਨੇ ਤੇ ਫੈਨਜ਼ ਵੀ ਕਮੈਂਟ ਕਰਕੇ ਆਪਣੀ ਪ੍ਰਤਿਕਿਰਿਆ ਦੇ ਰਹੇ ਨੇ।
Singga & Urvashi Rautela Upcoming Song 'Teri Load Ve' Teaser Released Image Source: instagram
ਜੇ ਗੱਲ ਕਰੀਏ ਉਰਵਸ਼ੀ ਰੌਤੇਲਾ ਦੀ ਉਹ ਬਾਲੀਵੁੱਡ ਦੀਆਂ ਕਈ ਨਾਮੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਹਾਲ ਹੀ ‘ਚ ਉਹ ‘Doob Gaye’ ਗੀਤ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਸਿੰਗਾ ਦੇ ਨਾਲ ਪੰਜਾਬੀ ਗੀਤ ‘ਤੇਰੀ ਲੋੜ ਵੇ’ ‘ਚ ਵੀ ਨਜ਼ਰ ਆਈ ਸੀ।

0 Comments
0

You may also like