ਸਪਾਈਡਰ ਮੈਨ ਵਾਂਗ ਟ੍ਰੇਨ 'ਚ ਲਟਕਦਾ ਹੋਇਆ ਨਜ਼ਰ ਆਇਆ ਵਿਅਕਤੀ, ਲੋਕਾਂ ਨੇ ਕਿਹਾ 'ਸਪਾਈਡਰਮੈਨ ਇਨ ਇੰਡੀਆ', ਵੇਖੋ ਵੀਡੀਓ

written by Pushp Raj | October 15, 2022 06:29pm

‘Spiderman in India’ viral video: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿਥੇ ਆਏ ਦਿਨ ਕੁਝ ਨਾਂ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਬਹੁਤ ਸਾਰੇ ਲੋਕ ਇਸ ਰਾਹੀਂ ਦੁਨੀਆ ਭਰ ਵਿੱਚ ਮਸ਼ਹੂਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ। ਭਾਰਤ 'ਚ ਸਪਾਈਡਰਮੈਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ। ਆਓ ਜਾਣਦੇ ਹਾਂ ਇਸ ਦੀ ਪੂਰੀ ਕਹਾਣੀ।

Image Source: Google

ਜੇਕਰ ਤੁਸੀਂ ਸੋਚ ਰਹੇ ਹੋ ਕਿ 'ਪੀਟਰ ਪਾਰਕਰ' ਹਾਲੀਵੁੱਡ ਤੋਂ ਭਾਰਤ ਆਇਆ ਹੈ, ਤਾਂ ਇੱਥੇ ਤੁਸੀਂ ਗ਼ਲਤ ਹੋ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮੁੰਡਾ ਇੱਕ ਟਰੇਨ ਦੇ ਵਿੱਚ ਸਪਾਈਡਰ ਮੈਨ ਵਾਂਗ ਲਟਕਦਾ ਹੋਇਆ ਨਜ਼ਰ ਆ ਰਿਹਾ ਹੈ।

ਇੱਕ ਟਵਿੱਟਰ ਯੂਜ਼ਰ ਨੇ ਪ੍ਰੋਫੈਸਰ ਐਨਜੀਐਲ ਦੇ ਯੂਜ਼ਰਨੇਮ ਨਾਲ ਸਾਂਝਾ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ, 'ਭਾਰਤ 'ਚ ਸਪਾਈਡਰਮੈਨ। ਵੀਡੀਓ ਦੇ ਪੋਸਟ ਹੋਣ ਤੋਂ ਕੁਝ ਦੇਰ ਬਾਅਦ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਟਵਿੱਟਰ 'ਤੇ ਹੁਣ ਤੱਕ 4.5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Image Source: Google

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਟ੍ਰੇਨ 'ਚ ਵੱਡੀ ਗਿਣਤੀ 'ਚ ਲੋਕ ਫਰਸ਼ 'ਤੇ ਲੇਟ ਕੇ ਆਰਾਮ ਕਰ ਰਹੇ ਹਨ। ਇਸ ਦੌਰਾਨ ਇੱਕ ਲੜਕਾ ਰੇਲਿੰਗ ਦੀ ਮਦਦ ਨਾਲ ਉਨ੍ਹਾਂ ਦੇ ਉਪਰੋਂ ਲੰਘ ਰਿਹਾ ਹੈ। ਦਰਅਸਲ ਇਹ ਮੁੰਡਾ ਟ੍ਰੇਨ 'ਚ ਭਾਰੀ ਭੀੜ ਤੋਂ ਬੱਚਣ ਲਈ ਰੇਲਿੰਗ ਦੀ ਮਦਦ ਨਾਲ ਲੋਕਾਂ ਤੋਂ ਬੱਚਦੇ ਹੋਏ ਭੀੜ ਤੋਂ ਬੱਚਣ ਦੀ ਕੋਸ਼ਿਸ਼ ਕਰ ਰਿਹਾ ਹੈ।

Image Source: Google

ਹੋਰ ਪੜ੍ਹੋ: ਅਮਿਤਾਭ ਬੱਚਨ ਦੇ ਇਸ ਬਿਆਨ ਤੋਂ ਖੁਸ਼ ਹੋਏ ਫੈਨਜ਼, ਅਦਾਕਾਰ ਨੇ ਕਿਹਾ ਕਿ 'ਫੈਂਸ ਦੀ ਖੁਸ਼ੀ ਲਈ ਪੈ ਸਕਦਾ ਹਾਂ ਬੀਮਾਰ'

ਲੋਕ ਇਸ ਵੀਡੀਓ ਦਾ ਖੂਬ ਆਨੰਦ ਲੈ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਕਲਪਨਾ ਕਰੋ ਕਿ ਤੁਸੀਂ ਉਸੇ ਸਮੇਂ ਲੇਟ ਰਹੇ ਹੋ ਅਤੇ ਉਬਾਸੀ ਲੈ ਰਹੇ ਹੋ ਅਤੇ ਕੋਈ ਇਸ ਤਰ੍ਹਾਂ ਉੱਪਰ ਤੋਂ ਲੰਘ ਰਿਹਾ ਹੈ। ਸੋਚੋ ਕੀ ਸੀਨ ਹੋਵੇਗਾ...' ਕਈ ਲੋਕ ਇਸ ਨੌਜਵਾਨ ਨੂੰ ਇੰਡੀਅਨ ਸਪਾਈਡਰਮੈਨ ਵੀ ਕਹਿ ਰਹੇ ਹਨ।

You may also like