ਸਭ ਕਿਸਮਤ ਦਾ ਖੇਡ ਹੈ! ਰਾਤੋ-ਰਾਤ ਆਮ ਆਦਮੀ ਬਣਿਆ ਅਰਬਪਤੀ, ਪੜ੍ਹੋ ਪੂਰੀ ਖਬਰ

written by Lajwinder kaur | September 08, 2022

One lucky Man has claimed a massive £110 Million jackpot: ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਜੀ ਹਾਂ ਇਹ ਗੱਲ ਬ੍ਰਿਟੇਨ ਦੇ ਇੱਕ ਸਖ਼ਸ਼ ਉੱਤੇ ਪੂਰੀ ਢੁੱਕਦੀ ਹੈ। ਜੀ ਹਾਂ ਦੁਨੀਆ ਭਰ ਦੇ ਬਹੁਤ ਸਾਰੇ ਸਖ਼ਸ਼ ਰਾਤੋ-ਰਾਤ ਅਮੀਰ ਬਣਨ ਦਾ ਸੁਫਨਾ ਲੈਂਦੇ ਨੇ ਜਿਸ ਕਰਕੇ ਬਹੁਤ ਸਾਰੇ ਲੋਕ ਆਪਣੀ ਕਿਸਮਤ ਨੂੰ ਅਜਮਾਉਣ ਲਈ ਲੋਕ ਲਾਟਰੀਆਂ ਪਾਉਂਦੇ ਹਨ।

ਬ੍ਰਿਟੇਨ 'ਚ ਵੀ ਇੱਕ ਵਿਅਕਤੀ ਨੇ ਰਾਤੋ-ਰਾਤ ਅਮੀਰ ਬਣਨ ਦਾ ਸੁਫਨਾ ਦੇਖਿਆ ਅਤੇ ਉਸ ਦਾ ਇਹ ਸੁਫਨਾ ਅਰਬਪਤੀ ਬਣ ਕੇ ਪੂਰਾ ਹੋ ਗਿਆ।

ਹੋਰ ਪੜ੍ਹੋ : ਕੇ.ਆਰ.ਕੇ ਦੀ ਜਾਨ ਖਤਰੇ ‘ਚ, ਪੁੱਤਰ ਨੇ ਪੋਸਟ ਪਾ ਕੇ ਬਾਲੀਵੁੱਡ ਕਲਾਕਾਰਾਂ ਤੋਂ ਮੰਗੀ ਪਿਤਾ ਦੀ ਸੁਰੱਖਿਆ ਲਈ ਮਦਦ

lodon pic image source twitter

ਯੂਕੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ 110,978,200.90 ਪੌਂਡ ਦੇ ਯੂਰੋਮਿਲੀਅਨ ਜੈਕਪਾਟ ਜਿੱਤਣ ਦਾ ਦਾਅਵਾ ਕੀਤਾ ਹੈ। ਦਿ ਨੈਸ਼ਨਲ ਲਾਟਰੀ ਚਲਾਉਣ ਵਾਲੇ ਕੈਮਲੋਟ ਨੇ ਬੁੱਧਵਾਰ ਸਵੇਰੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆ ਕਿ 2 ਸਤੰਬਰ ਨੂੰ ਹੋਏ ਲੱਕੀ ਡਰਾਅ 'ਚ ਬ੍ਰਿਟੇਨ 'ਚ ਕੋਈ ਜੇਤੂ ਲਾਟਰੀ ਟਿਕਟ ਲੈ ਕੇ ਗਏ ਸੀ। ਸ਼ੁੱਕਰਵਾਰ ਨੂੰ ਡਰਾਅ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਕਿ ਲੱਕੀ ਡਰਾਅ ਵਿੱਚ ਜੋ ਲਾਟਰੀ ਨੰਬਰ ਨਿਕਲੇ ਉਹ ਯੂਕੇ ਦੇ ਇੱਕ ਖਰੀਦਦਾਰ ਦੇ ਸਨ। ਹੁਣ ਉਹ ਖੁਸ਼ਕਿਸਮਤ ਜੇਤੂ ਨਕਦ ਇਨਾਮ ਲਈ ਆਇਆ ਅਤੇ ਆਪਣੀ ਜੇਤੂ ਰਾਸ਼ੀ ਲੈ ਕੇ ਚਲਾ ਗਿਆ।

inside image of happy man image source twitter

ਦਿ ਨੈਸ਼ਨਲ ਲਾਟਰੀ ਦੇ ਸੀਨੀਅਰ ਸਲਾਹਕਾਰ ਐਂਡੀ ਕਾਰਟਰ ਨੇ ਕਿਹਾ, “ਇਹ ਬਿਲਕੁਲ ਅਦੁੱਤੀ ਖ਼ਬਰ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਸਾਨੂੰ ਇੱਕ ਅਜਿਹਾ ਜੇਤੂ ਮਿਲਿਆ ਹੈ ਜਿਸ ਨੇ ਇੰਨੀ ਵੱਡੀ ਰਕਮ ਜਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡਾ ਧਿਆਨ ਜੇਤੂ ਨੂੰ ਜੇਤੂ ਰਕਮ ਪ੍ਰਾਪਤ ਕਰਨ ਲਈ ਪ੍ਰਕਿਰਿਆ ‘ਚ ਮਦਦ ਕਰਨ 'ਤੇ ਹੈ।

inside image of lottary image source twitter

ਇਸ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਯੂਕੇ ਵਿੱਚ ਜਿੱਤਿਆ ਗਿਆ 100 ਮਿਲੀਅਨ ਪੌਂਡ ਮਿਲੀਅਨ ਤੋਂ ਵੱਧ ਯੂਰੋ ਮਿਲੀਅਨਜ਼ ਦਾ ਇਹ ਪੰਜਵਾਂ ਜੈਕਪਾਟ ਹੈ।

You may also like