ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਅਤੇ ਐੱਮ.ਡੀ. ਰਬਿੰਦਰ ਨਾਰਾਇਣ ਤੋਂ ਜਾਣੋ ਕੀ ਹੈ ਸਫ਼ਲਤਾ ਦੀ ਅਸਲ ਕੁੰਜੀ

Written by  Aaseen Khan   |  October 23rd 2019 11:00 AM  |  Updated: October 23rd 2019 11:05 AM

ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਅਤੇ ਐੱਮ.ਡੀ. ਰਬਿੰਦਰ ਨਾਰਾਇਣ ਤੋਂ ਜਾਣੋ ਕੀ ਹੈ ਸਫ਼ਲਤਾ ਦੀ ਅਸਲ ਕੁੰਜੀ

ਪੀਟੀਸੀ ਨੈੱਟਵਰਕ ਜੋ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਦੁਨੀਆ ਦਾ ਨੰਬਰ ਇੱਕ ਪੰਜਾਬੀ ਨੈੱਟਵਰਕ ਹੈ ਜਿਸ ਨੇ ਦੁਨੀਆ ਭਰ 'ਚ ਰਹਿੰਦੇ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਹੈ। ਪੀਟੀਸੀ ਨੈੱਟਵਰਕ ਦੀ ਇਸ ਸਫਲਤਾ ਪਿੱਛੇ ਇੱਕ ਸਖ਼ਸ਼ੀਅਤ ਦਾ ਬਹੁਤ ਵੱਡਾ ਹੱਥ ਅਤੇ ਉਹ ਹਨ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਜਿੰਨ੍ਹਾਂ ਨੇ ਟੈੱਡ ਐਕਸ ਟੌਕਸ 'ਤੇ ਇਸ ਸਫਲਤਾ ਪਿੱਛੇ ਦੇ ਸਫ਼ਰ 'ਤੇ ਚਾਨਣਾ ਪਾਇਆ ਹੈ।

ਉਹਨਾਂ ਦੱਸਿਆ ਕਿੰਝ ਆਪਣੇ ਸੁਫ਼ਨੇ ਨੂੰ ਅਸਲੀਅਤ 'ਚ ਬਦਲਿਆ ਜਾਂਦਾ ਹੈ ਅਤੇ ਆਪਣੀ ਇੱਛਾ ਸ਼ਕਤੀ ਦੇ ਬਲ 'ਤੇ ਉਚਾਈਆਂ ਨੂੰ ਛੂਹਿਆ ਜਾਂਦਾ ਹੈ। ਪੀਟੀਸੀ ਨੈੱਟਵਰਕ ਅੱਜ ਦੁਨੀਆ ਭਰ 'ਚ ਪੰਜਾਬੀ ਕੰਟੈਂਟ ਲਈ 80 ਫੀਸਦੀ ਤੱਕ ਆਪਣਾ ਹਿੱਸਾ ਪਾ ਰਿਹਾ ਹੈ। ਜਿੱਥੇ ਹਰ ਹਫ਼ਤੇ ਇੱਕ ਨਵੀਂ ਪੰਜਾਬੀ ਫ਼ਿਲਮ ਰਿਲੀਜ਼ ਕਰਨਾ ਪੀਟੀਸੀ ਨੈੱਟਵਰਕ ਦੀ ਪ੍ਰਾਪਤੀ ਹੈ ਉੱਥੇ ਹੀ ਦੁਨੀਆ ਦਾ ਪਹਿਲਾ ਅਜਿਹਾ ਨੈੱਟਵਰਕ ਹੈ ਜਿਸ ਨੇ ਫੇਸਬੁੱਕ ਉੱਤੇ ਵੀ 24 ਘੰਟੇ ਲਾਈਵ ਸਟ੍ਰੀਮਿੰਗ ਚੈਨਲ ਪੀਟੀਸੀ ਢੋਲ ਸ਼ੁਰੂ ਕੀਤਾ ਹੈ।

ਹੋਰ ਵੇਖੋ : ਧਾਰਮਿਕ ਸ਼ਬਦ ‘ਕਹੁ ਨਾਨਕ ਜੀਅੜਾ ਬਲਿਹਾਰੀ’ ਭਾਈ ਕਮਲਜੀਤ ਸਿੰਘ ਜੀ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

Rabindra Narayan president and MD PTC Network Rabindra Narayan president and MD PTC Network

ਇਸ ਸਾਰੀ ਸਫ਼ਲਤਾ ਅਤੇ ਰੀਜਨਲ ਭਾਸ਼ਾ ਦੇ ਚੈਨਲ ਨੂੰ ਦੁਨੀਆ ਭਰ ਪਹੁੰਚਾਉਣ ਪਿੱਛੇ ਰਬਿੰਦਰ ਨਾਰਾਇਣ ਦੀ ਮਿਹਨਤ ਅਤੇ ਦ੍ਰਿੜਤਾ ਦੇ ਪੱਕੇ ਇਰਾਦੇ ਹੀ ਹਨ। ਉਹਨਾਂ ਦਾ ਕਹਿਣਾ ਸੀ ਕਿ ਤੁਹਾਡੇ ਖੈਰ ਖੁਆਹ ਭਾਵੇਂ ਕੁਝ ਵੀ ਕਹਿ ਲੈਣ ਪਰ ਜੇਕਰ ਜ਼ਿੰਦਗੀ 'ਚ ਸਫਲ ਹੋਣਾ ਹੈ ਤਾਂ ਆਪਣੀ ਮੰਜ਼ਿਲ ਵੱਲ ਵਧਦੇ ਰਹੋ ਅਤੇ ਆਪਣੇ ਸੁਫ਼ਨਿਆਂ ਨੂੰ ਸੱਚਾਈ 'ਚ ਬਦਲਣ ਦਾ ਇਰਾਦਾ ਪੱਕਾ ਰੱਖੋ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network