ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ‘ਜਵੈਲਸ ਆਫ਼ ਪੰਜਾਬ’ ਅਵਾਰਡ ਨਾਲ ਸਨਮਾਨਿਤ

Written by  Rupinder Kaler   |  December 21st 2019 11:34 AM  |  Updated: December 21st 2019 11:34 AM

ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ‘ਜਵੈਲਸ ਆਫ਼ ਪੰਜਾਬ’ ਅਵਾਰਡ ਨਾਲ ਸਨਮਾਨਿਤ

ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਨੂੰ ‘ਜਵੈਲਸ ਆਫ਼ ਪੰਜਾਬ’ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । ਵਰਲਡ ਪੰਜਾਬੀ ਆਰਗਨਾਈਜੇਸ਼ਨ ਤੇ ਮਨੀਸ਼ ਮੀਡੀਆ ਵੱਲੋਂ ਦਿੱਲੀ ਵਿੱਚ ਕਰਵਾਏ ਗਏ, ਇੱਕ ਪ੍ਰੋਗਰਾਮ ਦੌਰਾਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਹ ਆਵਾਰਡ ਰਬਿੰਦਰ ਨਾਰਾਇਣ ਨੂੰ ਦਿੱਤਾ ।ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਨੂੰ ਇਹ ਆਵਾਰਡ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਪੀਟੀਸੀ ਨੈੱਟਵਰਕ ਰਾਹੀਂ ਇਸ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਕਰਕੇ ਦਿੱਤਾ ਹੈ ।

https://www.instagram.com/p/B6UUvXzHVGh/?igshid=15j1n9hwd5kpw

ਇਸ ਮੌਕੇ ਤੇ ਰਬਿੰਦਰ ਨਾਰਾਇਣ ਨੇ ਵਰਲਡ ਪੰਜਾਬੀ ਆਰਗਨਾਈਜੇਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਅਵਾਰਡ ਪੀਟੀਸੀ ਨੈੱਟਵਰਕ ਵਿੱਚ ਕੰਮ ਕਰਨ ਵਾਲੇ ਹਰ ਉਸ ਮੁਲਾਜ਼ਮ ਦਾ ਹੈ, ਜਿਹੜਾ ਦਿਨ ਰਾਤ ਮਿਹਨਤ ਕਰਦਾ ਹੈ । ਇਹ ਆਵਾਰਡ ਹਰ ਉਸ ਦਰਸ਼ਕ ਦਾ ਹੈ ਜਿਹੜਾ ਪੀਟੀਸੀ ਨੈੱਟਵਰਕ ਰਾਹੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜਿਆ ਰਹਿੰਦਾ ਹੈ ।

ਇਸ ਦੌਰਾਨ ਵਰਲਡ ਪੰਜਾਬੀ ਆਗਨਾਈਜੇਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਕਰਵਾਇਆ ਗਿਆ ਇਹ ਅਵਾਰਡ ਸਮਾਰੋਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ । ਇਸ ਪ੍ਰੋਗਰਾਮ ਵਿੱਚ ਉਹਨਾਂ ਪੰਜਾਬੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿੰਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network