Advertisment

ਯੁਵਰਾਜ ਹੰਸ ਦੀ ਨਵੀਂ ਫ਼ਿਲਮ 'ਪਰਿੰਦੇ' ਦੀ ਸ਼ੂਟਿੰਗ ਸ਼ੁਰੂ, ਯੁਵਰਾਜ ਹੰਸ ਲਈ ਇਹ ਫ਼ਿਲਮ ਹੈ ਕੁਝ ਖ਼ਾਸ 

author-image
By Rupinder Kaler
New Update
ਯੁਵਰਾਜ ਹੰਸ ਦੀ ਨਵੀਂ ਫ਼ਿਲਮ 'ਪਰਿੰਦੇ' ਦੀ ਸ਼ੂਟਿੰਗ ਸ਼ੁਰੂ, ਯੁਵਰਾਜ ਹੰਸ ਲਈ ਇਹ ਫ਼ਿਲਮ ਹੈ ਕੁਝ ਖ਼ਾਸ 
Advertisment
ਪਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਮਨਭਾਵਨ ਸਿੰਘ ਛੇਤੀ ਹੀ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ । ਉਹਨਾਂ ਦੇ ਨਿਰਦੇਸ਼ਨ ਹੇਠ ਬਣ ਰਹੀ ਪੰਜਾਬੀ ਫ਼ਿਲਮ "ਪਰਿੰਦੇ" ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ । ਫ਼ਿਲਮ ਦੇ ਮਹੂਰਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ । ਇਹਨਾਂ ਤਸਵੀਰਾਂ ਵਿੱਚ ਯੁਵਰਾਜ ਹੰਸ, ਮਾਨਸੀ ਸ਼ਰਮਾ ਸਮੇਤ ਫ਼ਿਲਮ ਦੀ ਹੋਰ ਸਟਾਰਕਾਸਟ ਨਜ਼ਰ ਆ ਰਹੀ ਹੈ । ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਯੁਵਰਾਜ ਹੰਸ, ਉਹਨਾਂ ਦੀ ਪਤਨੀ ਮਾਨਸੀ ਸ਼ਰਮਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਗਾਇਕ ਹਰਸਿਮਰਨ, ਗੁਰਲੀਨ ਚੋਪੜਾ, ਸਪਨਾ ਬੱਸੀ, ਅਨੀਤਾ, ਨਵਨੀਤ ਨਿਸ਼ਾਨ, ਹੌਬੀ ਧਾਲੀਵਾਲ, ਤਰਸੇਮ ਪਾਲ, ਅਮਨ ਕੌਤਿਸ਼ ਸਮੇਤ ਹੋਰ ਕਈ ਨਾਮੀ ਅਦਾਕਾਰ ਆਪਣੀ ਅਦਾਕਾਰੀ ਦਿਖਾਉਣਗੇ । publive-image ਯੁਵਰਾਜ ਹੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਉਹ ਯਾਰਾ ਵੇ ਫ਼ਿਲਮ ਵਿੱਚ ਨਜ਼ਰ ਆਏ ਸਨ । ਇਸ ਫ਼ਿਲਮ ਤੋਂ ਬਾਅਦ ਉਹ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ । ਫ਼ਿਲਮ ਪਰਿੰਦੇ ਨੂੰ ਲੈ ਕੇ ਯੁਵਰਾਜ ਹੰਸ ਕਾਫੀ ਉਤਸ਼ਾਹਿਤ ਹਨ ਕਿਉਂਕਿ ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਨਜ਼ਰ ਆਵੇਗੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment