ਮੰਦਿਰਾ ਬੇਦੀ ਨੇ ਆਪਣੇ ਪਤੀ ਦੀ ਪਹਿਲੀ ਬਰਸੀ 'ਤੇ ਕਰਵਾਇਆ ਪਾਠ, ਸਾਂਝੀ ਕੀਤੀ ਭਾਵੁਕ ਪੋਸਟ

written by Lajwinder kaur | June 30, 2022

Raj Kaushal on 1st death anniversary: ਬਾਲੀਵੁੱਡ ਅਭਿਨੇਤਰੀ ਮੰਦਿਰਾ ਬੇਦੀ ਲਈ ਪਿਛਲਾ ਇੱਕ ਸਾਲ ਬਹੁਤ ਮੁਸ਼ਕਿਲ ਰਿਹਾ। ਪਿਛਲੇ ਸਾਲ ਉਨ੍ਹਾਂ ਨੇ ਆਪਣੇ ਪਤੀ ਰਾਜ ਕੌਸ਼ਲ ਨੂੰ ਸਦਾ ਲਈ ਗੁਆ ਦਿੱਤਾ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਮੰਦਿਰਾ ਇਕੱਲੀ ਆਪਣੇ ਦੋ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ। ਇੰਨੀ ਵੱਡੀ ਮੁਸੀਬਤ 'ਚੋਂ ਨਿਕਲ ਕੇ ਜਲਦੀ ਹੀ ਅਭਿਨੇਤਰੀ ਨੇ ਆਪਣੇ ਆਪ ਨੂੰ ਹਿੰਮਤ ਦਿੱਤੀ ਅਤੇ ਕੰਮ 'ਤੇ ਵਾਪਸੀ ਕੀਤੀ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਪੂਰਾ ਹੋਇਆ ਇੱਕ ਮਹੀਨਾ, ਮਾਪੇ ਤੇ ਪ੍ਰਸ਼ੰਸਕ ਅਜੇ ਵੀ ਇਨਸਾਫ ਦੀ ਉਡੀਕ ‘ਚ

ਆਪਣੇ ਪਤੀ ਦੀ ਪਹਿਲੀ ਬਰਸੀ ਤੇ ਉਨ੍ਹਾਂ ਨੇ ਆਪਣੇ ਪਤੀ ਦੀ ਆਤਮਾ ਦੀ ਸ਼ਾਂਤੀ ਦੇ ਲਈ ਪਾਠ ਕਰਵਾਇਆ।ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਹਨ।

death annivearsary of raj kaushal

ਅੱਜ ਯਾਨੀ 30 ਜੂਨ 2021 ਨੂੰ ਉਸ ਦੇ ਪਤੀ ਰਾਜ ਕੌਸ਼ਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।  ਅਦਾਕਾਰਾ ਨੇ ਆਪਣੇ ਪਤੀ ਦੀ ਬਰਸੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- '365 ਦਿਨ ਤੁਹਾਡੇ ਤੋਂ ਬਿਨਾਂ'। ਇਸ ਦੇ ਨਾਲ ਹੀ ਉਸ ਨੇ ਹਾਰਟ ਬਰੋਕਨ ਵਾਲਾ ਇਮੋਜੀ ਵੀ ਪੋਸਟ ਕੀਤਾ ਹੈ।

ਮੰਦਿਰਾ ਦੀ ਇਸ ਪੋਸਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਇੱਕ ਸਾਲ 'ਚ ਉਸ ਦਾ ਇੱਕ-ਇੱਕ ਦਿਨ ਕਿਵੇਂ ਲੰਘਿਆ ਹੋਵੇਗਾ। ਉਨ੍ਹਾਂ ਦੀ ਇਸ ਪੋਸਟ ਨੂੰ ਦੇਖ ਕੇ ਸਿਰਫ ਪ੍ਰਸ਼ੰਸਕ ਹੀ ਨਹੀਂ ਸਗੋਂ ਕਈ ਸੈਲੇਬਸ ਵੀ ਭਾਵੁਕ ਹੋ ਰਹੇ ਹਨ। ਹਰ ਕੋਈ ਮੰਦਿਰਾ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਅਭਿਨੇਤਰੀ ਮੰਦਿਰਾ ਬੇਦੀ ਨੇ ਖੁਦ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਜੋ ਵੀ ਕਰਦੀ ਹੈ, ਬੱਚਿਆਂ ਲਈ ਹੀ ਕਰਦੀ ਹੈ। ਇਹੀ ਉਨ੍ਹਾਂ ਦੇ ਅੱਗੇ ਵਧਣ ਅਤੇ ਜਿਉਣ ਦਾ ਕਾਰਨ ਹੈ। ਦੱਸਿਆ ਜਾਂਦਾ ਹੈ ਕਿ ਮੰਦਿਰਾ ਅਤੇ ਰਾਜ ਦਾ ਵਿਆਹ ਸਾਲ 1999 ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਇੱਕ ਬੇਟਾ ਅਤੇ ਇੱਕ ਬੇਟੀ ਹੈ, ਜਿਸ ਨੂੰ ਉਨ੍ਹਾਂ ਨੇ ਗੋਦ ਲਿਆ ਸੀ।

 

View this post on Instagram

 

A post shared by Mandira Bedi (@mandirabedi)

 

 

View this post on Instagram

 

A post shared by Mandira Bedi (@mandirabedi)

You may also like