ਪਤੀ ਦੀ ਮੌਤ ਤੋਂ ਬਾਅਦ ਮੰਦਿਰਾ ਬੇਦੀ ਨੇ ਸ਼ੇਅਰ ਕੀਤੀ ਭਾਵੁਕ ਪੋਸਟ

written by Rupinder Kaler | July 05, 2021

ਮੰਦਿਰਾ ਬੇਦੀ ਨੇ ਆਪਣੇ ਪਤੀ ਦੀ ਮੌਤ ਤੋਂ ਪੰਜ ਦਿਨ ਬਾਅਦ ਇੱਕ ਪੋਸਟ ਸਾਂਝੀ ਕੀਤੀ ਹੈ । ਮੰਦਿਰਾ ਬੇਦੀ ਨੇ ਸੋਸ਼ਲ ਮੀਡੀਆ ‘ਤੇ ਰਾਜ ਕੌਸ਼ਲ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹ ਤਸਵੀਰਾਂ ਇਕ ਪਾਰਟੀ ਦੀਆਂ ਹਨ। ਇਸਦੇ ਨਾਲ ਹੀ ਉਸਨੇ ਇਸਦੇ ਕੈਪਸ਼ਨ ਵਿੱਚ ਦਿਲ ਟੁੱਟਣ ਵਾਲੀ ਇਮੋਜੀ ਵੀ ਬਣਾਈ ਹੈ। ਇਨ੍ਹਾਂ ਤਸਵੀਰਾਂ ‘ਚ ਦੋਵੇਂ ਇਕੱਠੇ ਬਹੁਤ ਖੁਸ਼ ਨਜ਼ਰ ਆ ਰਹੇ ਹਨ।

Mandira bedi Pic Courtesy: Instagram

ਹੋਰ ਪੜ੍ਹੋ :

ਕੌਰ ਬੀ ਨੇ ਆਪਣੇ ਜਨਮ ਦਿਨ ਤੇ ਆਪਣੇ ਮੰਮੀ ਡੈਡੀ ਲਈ ਸ਼ੇਅਰ ਕੀਤੀ ਖ਼ਾਸ ਪੋਸਟ

Raj Kaushal-Mandira Bedi Pic Courtesy: Instagram

ਨੇਹਾ ਧੂਪੀਆ ਸਮੇਤ ਹੋਰ ਕਈ ਫ਼ਿਲਮੀ ਸਿਤਾਰਿਆਂ ਨੇ ਮੰਦਿਰਾ ਦੀ ਇਸ ਪੋਸਟ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ, ਤੇ ਉਸਨੂੰ ਇਸ ਮੁਸ਼ਕਲ ਸਮੇਂ ਦਾ ਮੁਕਾਬਲਾ ਕਰਨ ਦੀ ਹਿੰਮਤ ਦਿੱਤੀ ਹੈ। ਇਸ ਤੋਂ ਪਹਿਲਾਂ ਮੰਦਿਰਾ ਬੇਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਾ ਪ੍ਰੋਫਾਈਲ ਡਿਲੀਟ ਕਰ ਦਿੱਤਾ ਸੀ। ਉਸਨੇ ਬਿਨਾਂ ਕੁਝ ਲਿਖੇ ਆਪਣੇ ਪਤੀ ਦੀ ਮੌਤ ‘ਤੇ ਦੁੱਖ ਜਤਾਇਆ ਸੀ।

Pic Courtesy: Instagram

ਤੁਹਾਨੂੰ ਦੱਸ ਦੇਈਏ ਕਿ 29 ਜੂਨ ਦੀ ਸ਼ਾਮ ਨੂੰ ਰਾਜ ਨੇ ਮੰਦਿਰਾ ਨੂੰ ਦੱਸਿਆ ਕਿ ਉਹ ਮੁਸੀਬਤ ਵਿੱਚ ਸੀ। ਉਸ ਨੇ ਐਸਿਡਿਟੀ ਨੂੰ ਦੂਰ ਕਰਨ ਲਈ ਕੁਝ ਦਵਾਈਆਂ ਵੀ ਲਈਆਂ ਸਨ। ਇਸ ਤੋਂ ਬਾਅਦ 30 ਜੂਨ ਦੀ ਸਵੇਰ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ। ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ, ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।

 

View this post on Instagram

 

A post shared by Mandira Bedi (@mandirabedi)

0 Comments
0

You may also like