Advertisment

ਮੈਂਡੀ ਤੱਖਰ ਨੇ 'ਸਾਕ' ਫ਼ਿਲਮ ਦਾ ਗਾਣਾ ਕਰਕੇ ਆਪਣਾ ਇਹ ਸ਼ੌਂਕ ਕੀਤਾ ਪੂਰਾ, ਵੀਡਿਓ ਵਾਇਰਲ 

author-image
By Rupinder Kaler
New Update
ਮੈਂਡੀ ਤੱਖਰ ਨੇ 'ਸਾਕ' ਫ਼ਿਲਮ ਦਾ ਗਾਣਾ ਕਰਕੇ ਆਪਣਾ ਇਹ ਸ਼ੌਂਕ ਕੀਤਾ ਪੂਰਾ, ਵੀਡਿਓ ਵਾਇਰਲ 
Advertisment
ਪੰਜਾਬੀ ਫ਼ਿਲਮਾਂ ਬਣਾਉਣ ਵਾਲੇ ਲਗਾਤਾਰ ਖੂਬਸੁਰਤ ਜੋੜੀਆਂ ਨੂੰ ਸਿਲਵਰ ਸਕਰੀਨ ਤੇ ਉਤਾਰ ਰਹੇ ਹਨ । ਇਸੇ ਤਰ੍ਹਾਂ ਦੀ ਇੱਕ ਜੋੜੀ ਫ਼ਿਲਮ 'ਸਾਕ' ਵਿੱਚ ਦਿਖਾਈ ਦੇਵੇਗੀ । ਇਸ ਫ਼ਿਲਮ ਦਾ ਪ੍ਰਮੋਸ਼ਨਲ ਟਰੈਕ ਹਾਲ ਹੀ ਵਿੱਚ ਸ਼ੂਟ ਹੋਇਆ ਹੈ । ਇਸ ਗਾਣੇ ਵਿੱਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਦੀ ਜੋੜੀ ਕਮਾਲ ਦਾ ਡਾਂਸ ਕਰਦੀ ਹੋਈ ਦਿਖਾਈ ਦੇਵੇਗੀ । https://www.instagram.com/p/ByIZPVdnoRG/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਟਾਈਟਲ 'ਚੰਨ ਚਾਹੀਦਾ' ਹੋਵੇਗਾ । ਇਸ ਗਾਣੇ ਦੇ ਬੋਲ ਵੀਤਬਲਜੀਤ ਨੇ ਲਿਖੇ ਹਨ ਤੇ ਉਹਨਾਂ ਨੇ ਹੀ ਇਸ ਗਾਣੇ ਨੂੰ ਗਾਇਆ ਹੈ ਜਦੋਂ ਕਿ ਸਿਪਰਾ ਗੋਇਲ ਨੇ ਉਹਨਾਂ ਦਾ ਸਾਥ ਦਿੱਤਾ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਗਾਣੇ ਨੂੰ ਲੈ ਕੇ ਮੈਂਡੀ ਤੱਖਰ ਬਹੁਤ ਹੀ ਉਤਸ਼ਾਹਿਤ ਹੈ ।ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨੱਚਣ ਦਾ ਬਹੁਤ ਸ਼ੌਂਕ ਹੈ । https://www.instagram.com/p/ByIVCQsgCCH/ ਪਰ ਉਸ ਨੂੰ ਆਪਣੇ ਕਰੀਅਰ ਵਿੱਚ ਬਹੁਤ ਘੱਟ ਫ਼ਿਲਮਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਨੱਚਣ ਟੱਪਣ ਵਾਲੇ ਗਾਣੇ ਹੋਣ । ਉਹਨਾਂ ਨੇ ਕਿਹਾ ਕਿ ਇਹ ਗਾਣਾ ਹਿੱਟ ਗਾਣਾ ਹੋਵੇਗਾ । https://www.instagram.com/p/Bxwvbh5nU4o/ ਜਦੋਂ ਕਿ ਫ਼ਿਲਮ ਦੇ ਹੀਰੋ ਜੋਬਨਪ੍ਰੀਤ ਦਾ ਕਹਿਣਾ ਹੈ ਕਿ ਇਸ ਗਾਣੇ ਨੂੰ ਲੈ ਕੇ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਇਸ ਗਾਣੇ ਲਈ ਉਹਨਾਂ ਨੇ ਮੈਂਡੀ ਤੱਖਰ ਦੀ ਕਾਫੀ ਤਾਰੀਫ ਕੀਤੀ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੀ ਕਹਾਣੀ ਕੰਮਲਜੀਤ ਸਿੰਘ ਨੇ ਲਿਖੀ ਹੈ ਤੇ ਉਹਨਾਂ ਨੇ ਹੀ ਇਸ ਨੂੰ ਡਾਇਰੈਕਟ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment