ਪੀਟੀਸੀ ਸ਼ੋਅਕੇਸ ‘ਚ ਫੌਜੀ ਕਰਮ ਸਿੰਘ ਅਤੇ ਚੰਨ ਕੌਰ ‘ਸਾਕ’ ਫ਼ਿਲਮ ਬਾਰੇ ਕਰਨਗੇ ਗੱਲਬਾਤ

Written by  Shaminder   |  September 02nd 2019 11:08 AM  |  Updated: September 02nd 2019 11:08 AM

ਪੀਟੀਸੀ ਸ਼ੋਅਕੇਸ ‘ਚ ਫੌਜੀ ਕਰਮ ਸਿੰਘ ਅਤੇ ਚੰਨ ਕੌਰ ‘ਸਾਕ’ ਫ਼ਿਲਮ ਬਾਰੇ ਕਰਨਗੇ ਗੱਲਬਾਤ

ਮੈਂਡੀ ਤੱਖਰ ਅਤੇ ਜੋਬਨਪ੍ਰੀਤ ਦੀ ਫ਼ਿਲਮ ‘ਸਾਕ’ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਜੋਬਨਪ੍ਰੀਤ ਫੌਜੀ ਕਰਮ ਸਿੰਘ ਜਦਕਿ ਮੈਂਡੀ ਤੱਖਰ ਚੰਨ ਕੌਰ ਦੀ ਭੂਮਿਕਾ ‘ਚ ਨਜ਼ਰ ਆਉਂਣ ਵਾਲੇ ਹਨ । ਇਸ ਫ਼ਿਲਮ ‘ਚ ਪੰਜਾਬੀ ਸੱਭਿਆਚਾਰ ਦੀ ਝਲਕ ਅਤੇ ਰਿਸ਼ਤਿਆਂ ਦੀ ਅਹਿਮੀਅਤ ਅਤੇ ਚੰਨ ਕੌਰ ਅਤੇ ਫੌਜੀ ਕਰਮ ਸਿੰਘ ਦੀ ਪ੍ਰੇਮ ਕਹਾਣੀ ਦੇ ਨਾਲ-ਨਾਲ ਹਾਸਾ ਠੱਠਾ ਵੀ ਵੇਖਣ ਨੂੰ ਮਿਲਣ ਵਾਲਾ ਹੈ।

ਹੋਰ ਵੇਖੋ:ਕੀ ਇਸ ਫ਼ਿਲਮ ਵਿੱਚ ਸਿੱਧੂ ਮੂਸੇਵਾਲਾ ਤੇ ਮੈਂਡੀ ਤੱਖਰ ਮੁੱਖ ਭੂਮਿਕਾ ’ਚ ਆਉਣਗੇ ਨਜ਼ਰ …!

ਇਸ ਫ਼ਿਲਮ ‘ਚ ਮੁਕੁਲ ਦੇਵ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਸਟਾਰ ਕਾਸਟ ਵੀ ਕਾਫੀ ਉਤਸ਼ਾਹਿਤ ਹੈ । ਫ਼ਿਲਮ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਅਦਾਕਾਰ ਜੋਬਨਪ੍ਰੀਤ ਅਤੇ ਮੈਂਡੀ ਤੱਖਰ ਆਪਣੀ ਇਸ ਫ਼ਿਲਮ ਬਾਰੇ ਗੱਲਬਾਤ ਕਰਨਗੇ ਪੀਟੀਸੀ ਸ਼ੋਅਕੇਸ ‘ਚ ।

https://www.instagram.com/p/B15QsiBF0fS/

ਤੁਸੀਂ ਵੀ ਇਸ ਫ਼ਿਲਮ ਨਾਲ ਜੁੜੀਆਂ ਕੁਝ ਰੋਚਕ ਗੱਲਾਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ,3 ਸਤੰਬਰ ਦਿਨ ਮੰਗਲਵਾਰ,ਰਾਤ ਨੂੰ 9:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ।

https://www.instagram.com/p/B1vLW1VFUA1/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network