ਮੈਂਡੀ ਤੱਖੜ ਨੇ ਸਵੇਰੇ –ਸਵੇਰੇ ਕੀਤੀ ਖੂਬ ਮਸਤੀ ,ਵੇਖੋ ਵੀਡਿਓ 

Written by  Shaminder   |  January 14th 2019 05:54 PM  |  Updated: January 14th 2019 05:54 PM

ਮੈਂਡੀ ਤੱਖੜ ਨੇ ਸਵੇਰੇ –ਸਵੇਰੇ ਕੀਤੀ ਖੂਬ ਮਸਤੀ ,ਵੇਖੋ ਵੀਡਿਓ 

ਸੂਰਜ ਦਾ ਚੜਨਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ । ਕਿਉਂਕਿ ਰਾਤ ਦੇ ਹਨੇਰੇ ਨੂੰ ਚੀਰਦਾ ਹੋਇਆ ਜਦੋਂ ਸੂਰਜ ਨਵੀਂ ਸਵੇਰ ਦਾ ਸੁਨੇਹਾ ਦਿੰਦਾ ਹੈ ਤਾਂ ਹਰ ਕੋਈ ਨਵੀਂ ਸਵੇਰ ਨੂੰ ਜੀ ਆਇਆਂ ਆਖਦਾ ਹੈ । ਇਸ ਤਰ੍ਹਾਂ ਹੀ ਸਵੇਰ ਦਾ ਸਵਾਗਤ ਕਰ ਰਹੀ ਹੈ ਮੈਂਡੀ ਤੱਖੜ ।

ਹੋਰ ਵੇਖੋ :ਅਕਸ਼ੇ ਕੁਮਾਰ ਨੇ ਲੋਹੜੀ ‘ਤੇ ਪੰਜਾਬੀਆਂ ਨੂੰ ਦਿੱਤਾ ਇਹ ਖਾਸ ਤੋਹਫਾ

mandy mandy

ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਹ ਸਵੇਰ ਦੇ ਪਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਦੇ ਨਜ਼ਰ ਆਏ । ਮੈਂਡੀ ਨੇ ਸੂਰਜ ਦੇ ਚੜਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ।

ਹੋਰ ਵੇਖੋ :ਸੁਸ਼ਮਿਤਾ ਸੇਨ ਹੁਣ ਸਿੱਖ ਰਹੀ ਹੈ ਬੰਗਾਲੀ ਭਾਸ਼ਾ ,ਪ੍ਰੇਮੀ ਨਾਲ ਆਈ ਨਜ਼ਰ ,ਵੇਖੋ ਵੀਡਿਓ

mandy takhar mandy takhar

ਇਨ੍ਹਾਂ ਤਸਵੀਰਾਂ 'ਚ ਮੈਂਡੀ  ਨੂੰ ੇ ਵੱਖ ਵੱਖ ਦਿਲਕਸ਼ ਅੰਦਾਜ਼ 'ਚ ਵੇਖ ਸਕਦੇ ਹੋ । ਮੈਂਡੀ ਦੇ ਇਸ ਅੰਦਾਜ਼ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਮੈਂਡੀ ਤੱਖੜ ਏਨੀਂ ਦਿਨੀਂ ਫਿਲਮਾਂ ਦੇ ਕਈ ਪ੍ਰਾਜੈਕਟਾਂ 'ਚ ਰੁੱਝੇ ਹੋਏ ਨੇ ਅਤੇ ਉਹ ਸਾਕ ਤੋਂ ਇਲਾਵਾ ਕਈ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਹੋਏ ਨੇ ।

 

View this post on Instagram

 

Collecting #moments ✨?

A post shared by MANDY TAKHAR (@mandy.takhar) on

ਸਾਕ ਫਿਲਮ ‘ਚ ਮੈਂਡੀ ਤੱਖੜ ਅਤੇ ਜੋਬਨਪ੍ਰੀਤ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਜਦਕਿ ਮੁਕੁਲ ਦੇਵ ,ਸੋਨਪ੍ਰੀਤ ਜਵੰਦਾ ,ਦਿਲਾਵਰ ਸਿੱਧੂ ,ਰੁਪਿੰਦਰ ਰੂਪੀ ,ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਵੀ ਆਪਣੀ ਅਦਾਕਾਰੀ ਵਿਖਾਉਂਦੇ ਨਜ਼ਰ ਆਉਣਗੇ । ਮਿਊਜ਼ਿਕ ਡਾਇਰੈਕਟਰ ਜੈਦੇਵ ਕੁਮਾਰ ਅਤੇ ਓਂਕਾਰ ਮਿਨਹਾਸ ਨੇ ਜਦਕਿ ਗੀਤਾਂ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network