‘ਸਖੀਆਂ’ ਗੀਤ ਦੀ ਸਫਲਤਾ ਤੋਂ ਬਾਅਦ ਸਾਹਮਣੇ ਆਇਆ ਮਨਿੰਦਰ ਬੁੱਟਰ ਦੇ ਨਵੇਂ ਗੀਤ ਦਾ ਪੋਸਟਰ

Written by  Lajwinder kaur   |  April 08th 2019 03:34 PM  |  Updated: April 08th 2019 03:34 PM

‘ਸਖੀਆਂ’ ਗੀਤ ਦੀ ਸਫਲਤਾ ਤੋਂ ਬਾਅਦ ਸਾਹਮਣੇ ਆਇਆ ਮਨਿੰਦਰ ਬੁੱਟਰ ਦੇ ਨਵੇਂ ਗੀਤ ਦਾ ਪੋਸਟਰ

ਪੰਜਾਬੀ ਇੰਡਸਟਰੀ ਦੇ ਸੋਹਣੇ-ਸੁਨੱਖੇ ਅਤੇ ਸੁਰੀਲੇ ਗਾਇਕ ਮਨਿੰਦਰ ਬੁੱਟਰ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਦਿਵਾਨਾ ਕੀਤਾ ਹੋਇਆ ਹੈ। ਮਨਿੰਦਰ ਬੁੱਟਰ ਦੇ ਪ੍ਰਸ਼ੰਸ਼ਕ ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਉਹ ਸਖੀਆਂ ਗੀਤ ਦੀ ਸਫਲਤਾ ਤੋਂ ਬਾਅਦ ਆਪਣਾ ਨਵਾਂ ਗੀਤ ‘ਜਮੀਲਾ’ ਲੈ ਕੇ ਆ ਰਹੇ ਹਨ।

View this post on Instagram

 

Oh oh jamila ? Bhut jaldi ayega @babbu11111 @mixsingh @robbysinghdp @rash025 @whitehillmusic

A post shared by Maninder Buttar (ਮੰਨੂ) (@manindarbuttar) on

ਹੋਰ ਵੇਖੋ:ਜ਼ਿੰਦਗੀ ਦੇ ਖੂਬਸੂਰਤ ਪਲਾਂ ਚੋਂ ਇੱਕ ‘ਪਲ’ ਮੈਂ ਤੇ ਮੇਰੀ ਮਾਂ- ਜੱਸ ਬਾਜਵਾ

ਮਨਿੰਦਰ ਬੁੱਟਰ ਦੇ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਗੀਤ ਦੇ ਬੋਲ ਬੱਬੂ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੇਹਿਤਰੀਨ ਮਿਊਜ਼ਿਕ ਡਾਇਰੈਕਟਰ ਮਿਕਸ ਸਿੰਘ ਨੇ। ਪੋਸਟਰ ‘ਚ ਮਨਿੰਦਰ ਬੁੱਟਰ ਵੱਖਰੇ ਹੀ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਤਸਵੀਰ ‘ਚ ਦੇਖ ਸਕਦੇ ਹੋ ਉਹ ਸ਼ੇਖ ਵਾਲੀ ਲੁੱਕ ‘ਚ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਉਹ ਊਂਠ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋਣ ਵਾਲਾ ਹੈ। ‘ਜਮੀਲਾ’ ਗਾਣਾ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਵੇਗਾ।  ਮਨਿੰਦਰ ਬੁੱਟਰ ਇਸ ਤੋਂ ਪਹਿਲਾਂ ਵੀ ਸਖੀਆਂ, ਦਿਲ ਨੂੰ, ਵਿਆਹ, ਇੱਕ ਇੱਕ ਪਲ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network