Advertisment

ਮਨਿੰਦਰ ਬੁੱਟਰ ਦੇ ‘ਲਾਰੇ’ ਗੀਤ ‘ਚ ਅਦਾਕਾਰੀ ਕਰਨਗੇ ਸਰਗੁਣ ਮਹਿਤਾ, ਇਸ ਦਿਨ ਹੋਵੇਗਾ ਵੀਡੀਓ ਰਿਲੀਜ਼

author-image
By Lajwinder kaur
New Update
ਮਨਿੰਦਰ ਬੁੱਟਰ ਦੇ ‘ਲਾਰੇ’ ਗੀਤ ‘ਚ ਅਦਾਕਾਰੀ ਕਰਨਗੇ ਸਰਗੁਣ ਮਹਿਤਾ, ਇਸ ਦਿਨ ਹੋਵੇਗਾ ਵੀਡੀਓ ਰਿਲੀਜ਼
Advertisment
ਪੰਜਾਬੀ ਗਾਇਕ ਮਨਿੰਦਰ ਬੁੱਟਰ ਜਿਨ੍ਹਾਂ ਨੇ ਲਾਰੇ ਗੀਤ ਨਾਲ ਦਰਸ਼ਕਾਂ ਦਾ ਦਿਲ ਪਹਿਲਾਂ ਹੀ ਜਿੱਤ ਲਿਆ ਹੈ। ਜੀ ਹਾਂ ਕੁਝ ਦਿਨ ਪਹਿਲਾਂ ਹੀ ਮਨਿੰਦਰ ਬੁੱਟਰ ਦੇ ਇਸ ਗਾਣੇ ਦਾ ਆਡੀਓ ਦਰਸ਼ਕਾਂ ਦੇ ਸਨਮੁਖ ਕੀਤਾ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਮਨਿੰਦਰ ਲਾਰੇ ਗਾਣੇ ਦਾ ਵੀਡੀਓ ਲੈ ਕੇ ਆ ਰਹੇ ਹਨ।
Advertisment
ਹੋਰ ਵੇਖੋ:ਅੰਮ੍ਰਿਤ ਮਾਨ ਦੇ ਨਵੇਂ ਗੀਤ ‘ਕੰਬੀਨੇਸ਼ਨ’ ਦਾ ਸਰੂਰ ਚੜ੍ਹਿਆ ਨੌਜਵਾਨਾਂ ਦੇ ਸਿਰ ‘ਤੇ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ ਇਸ ਗਾਣੇ ਦਾ ਪਹਿਲਾ ਆਫ਼ੀਸ਼ੀਅਲ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਗਾਣੇ ਦੇ ਵੀਡੀਓ ‘ਚ ਮਨਿੰਦਰ ਬੁੱਟਰ ਦੇ ਨਾਲ ਨਜ਼ਰ ਆਉਣਗੇ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ। ਲਾਰੇ ਗਾਣੇ ਦੇ ਬੋਲ ਨਾਮੀ ਗੀਤਕਾਰ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਬੀ ਪਰਾਕ ਦਾ ਹੋਵੇਗਾ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਬਣਾਇਆ ਗਿਆ ਹੈ। ਇਹ ਗਾਣਾ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਦੇ ਹੇਠ 5 ਦਸੰਬਰ ਨੂੰ ਰਿਲੀਜ਼ ਹੋ ਜਾਵੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment