ਇੱਕ ਵਾਰ ਫਿਰ ਤੋਂ ਟੁੱਟੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਹੇ ਨੇ ਮਨਿੰਦਰ ਬੁੱਟਰ ਆਪਣੇ ਨਵੇਂ ਗੀਤ ‘ਟੁੱਟ ਚੱਲੀ ਯਾਰੀ’ ਦੇ ਨਾਲ, ਦਰਸ਼ਕਾਂ ਨੂੰ ਗੀਤ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  April 21st 2020 01:51 PM  |  Updated: April 21st 2020 01:51 PM

ਇੱਕ ਵਾਰ ਫਿਰ ਤੋਂ ਟੁੱਟੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਹੇ ਨੇ ਮਨਿੰਦਰ ਬੁੱਟਰ ਆਪਣੇ ਨਵੇਂ ਗੀਤ ‘ਟੁੱਟ ਚੱਲੀ ਯਾਰੀ’ ਦੇ ਨਾਲ, ਦਰਸ਼ਕਾਂ ਨੂੰ ਗੀਤ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਮਨਿੰਦਰ ਬੁੱਟਰ ਆਪਣੇ ਨਵੇਂ ਸਿੰਗਲ ਟਰੈਕ ‘ਟੁੱਟ ਚੱਲੀ ਯਾਰੀ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੇ ਦਰਸ਼ਕਾਂ ਨੂੰ ਯਾਦ ਹੋਵੇ ਤਾਂ ਉਹ ਸਾਲ 2014 ‘ਚ ‘ਯਾਰੀ’ ਗੀਤ ਲੈ ਕੇ ਆ ਆਏ ਸੀ । ਇਸ ਗੀਤ ਦੇ ਨਾਲ ਮਨਿੰਦਰ ਬੁੱਟਰ ਨੇ ਸਭ ਦੇ ਦਿਲਾਂ ਨੂੰ ਛੂਹ ਲਿਆ ਸੀ । ਜਿਸਦੇ ਚੱਲਦੇ ਇੱਕ ਵਾਰ ਫਿਰ ਤੋਂ ਉਹ ਧੋਖੇ ਖਾਏ ਦਿਲ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਆਪਣੇ ਨਵੇਂ ਗੀਤ ਟੁੱਟ ਚੱਲੀ ਯਾਰੀ ਦੇ ਨਾਲ ।

ਇਸ ਗੀਤ ਦੇ ਬੋਲ ਨਾਮੀ ਗੀਤਕਾਰ ਬੱਬੂ ਨੇ ਲਿਖੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ ਵਿਦੇਸ਼ ਦੀਆਂ ਖ਼ੂਬਸੂਰਤ ਲੋਕੇਸ਼ਨ ‘ਤੇ ਡਾਇਰੈਕਟਰ ਗਿਫਟੀ ਵੱਲੋਂ ਸ਼ੂਟ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਮਨਿੰਦਰ ਬੁੱਟਰ ਤੇ ਜੈਸਮੀਨ ਬਾਜਵਾ । ਗੀਤ ਨੂੰ ਵ੍ਹਾਇਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਮਨਿੰਦਰ ਬੁੱਟਰ ਦੀ ਤਾਂ ਉਹ ਏਨੀਂ ਦਿਨੀਂ ਆਪਣੇ ਆਲੇ ਦੁਆਲੇ ਰਹਿੰਦੇ ਅਵਾਰਾ ਕੁੱਤਿਆਂ ਨੂੰ ਭੋਜਨ ਖਵਾ ਕੇ ਮਾਨਵਤਾ ਦੀ ਮਿਸਾਲ ਪੇਸ਼ ਕਰ ਰਹੇ ਨੇ । ਇਸ ਸਮੇਂ ਪੂਰਾ ਸੰਸਾਰ ਦੁੱਖ ਦੀ ਘੜੀ ‘ਚੋਂ ਲੰਘ ਰਿਹਾ ਹੈ । ਕੋਰੋਨਾ ਨੇ ਚਾਰੇ ਪਾਸੇ ਹਾਹਾਕਾਰ ਮਚਾ ਰੱਖੀ ਹੈ । ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜਿੰਨੀ ਸਾਡੇ ‘ਚ ਸਮਰਥਾ ਹੈ ਕਿਸੇ ਦੀ ਮਦਦ ਕਰਨ ਦੀ ਤਾਂ ਜ਼ਰੂਰ ਕਰਨੀ ਚਾਹੀਦੀ ਹੈ । ਸਾਨੂੰ ਸਾਰਿਆਂ ਨੂੰ ਸਰਕਾਰ ਵੱਲੋਂ ਦੱਸੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰਾਂ ‘ਚ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਖ਼ਿਲਾਫ ਚੱਲ ਰਹੀ ਜੰਗ ਨੂੰ ਜਿੱਤਿਆ ਜਾ ਸਕੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network