ਮਨਿੰਦਰ ਬੁੱਟਰ ਦੇ ‘ਸਖੀਆਂ’ ਗੀਤ ਨੇ ਪਾਰ ਕੀਤਾ 500 ਮਿਲੀਅਨ ਵਿਊਜ਼ ਦਾ ਅੰਕੜਾਂ, ਪੋਸਟ ਪਾ ਕੇ ਵਾਹਿਗੁਰੂ ਜੀ ਦਾ ਕੀਤਾ ਧੰਨਵਾਦ

written by Lajwinder kaur | August 19, 2021

ਪੰਜਾਬੀ ਗਾਇਕ ਮਨਿੰਦਰ ਬੁੱਟਰ  (Maninder Buttar) ਜਿਨ੍ਹਾਂ ਨੇ ‘ਸਖੀਆਂ’ (SAKHIYAN) ਗੀਤ ਦੇ ਨਾਲ ਪੰਜਾਬੀ ਮਿਊਜ਼ਿਕ ਚ ਕਮਬੈਕ ਕੀਤਾ ਸੀ। ਇਹ ਗੀਤ ਉਨ੍ਹਾਂ ਦੀ ਜ਼ਿੰਦਗੀ ਅਜਿਹਾ ਮੋੜ ਲੈ ਕੇ ਆਇਆ। ਇਸ ਗੀਤ ਨੇ ਉਹਨਾਂ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਅਤੇ ਦੁਨੀਆਂ ਭਰ ‘ਚ ਪਹਿਚਾਣ ਦਿਵਾਈ। ਇਸ ਗੀਤ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰ ਹਿੱਟ ਗੀਤ ਦਿੱਤੇ । ਇੱਕ ਵਾਰ ਫਿਰ ਇਸ ਗੀਤ ਨੇ ਮਨਿੰਦਰ ਬੁੱਟਰ ਨੂੰ ਜਸ਼ਨ ਦਾ ਮਨਾਉਂਣ ਦਾ ਮੌਕਾ ਦਿੱਤਾ ਹੈ। ਜੀ ਹਾਂ ਇਸ ਗੀਤ ਨੂੰ 500 ਮਿਲੀਅਨ ਤੋਂ ਵੱਧ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।

maninder buttar image Image Source: youtube

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸਮੁੰਦਰੀ ਕੰਢੇ ਤੋਂ ਸ਼ੇਅਰ ਕੀਤੀ ਆਪਣੀ ਗਲੈਮਰਸ ਲੁੱਕ ਵਾਲੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

ਹੋਰ ਪੜ੍ਹੋ : ‘ਤੁਣਕਾ-ਤੁਣਕਾ’ ਫ਼ਿਲਮ ਦਾ ਭਾਵੁਕ ਕਰਨ ਵਾਲਾ ਨਵਾਂ ਗੀਤ ‘Mehmaan’ ਕੰਵਰ ਗਰੇਵਾਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

insdie image neha malik from sakhiyan Image Source: youtube

ਇਹ ਜਾਣਕਾਰੀ ਖੁਦ ਮਨਿੰਦਰ ਬੁੱਟਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘Sakhiyaan 500 Million !💫 . ਵਾਹਿਗੁਰੂ ਜੀ 🙏’ । ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਮਨਿੰਦਰ ਬੁੱਟਰ ਨੂੰ ਵਧਾਈਆਂ ਦੇ ਰਹੇ ਨੇ।

ਜੇ ਗੱਲ ਕਰੀਏ ‘ਸਖੀਆਂ’ ਗੀਤ ਦੀ ਤਾਂ ਉਸ ਦੇ ਬੋਲ ਬੱਬੂ ਨੇ ਲਿਖੇ ਸੀ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਸੀ। ਗਾਣੇ ਦੇ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ ਖੁਦ ਮਨਿੰਦਰ ਬੁੱਟਰ ਤੇ ਅਦਾਕਾਰਾ ਨੇਹਾ ਮਲਿਕ। ਜੇ ਗੱਲ ਕਰੀਏ ਇਹ ਗੀਤ ਏਨੀਂ ਦਿਨੀਂ ਅਕਸ਼ੇ ਕੁਮਾਰ (akshay-kumar) ਦੀ ਆਉਣ ਵਾਲੀ ਫ਼ਿਲਮ ‘ਬੈਲਬੌਟਮ’ ਵਿੱਚ ਸੁਣਨ ਨੂੰ ਮਿਲ ਰਿਹਾ ਹੈ। ਸਖੀਆਂ 2.0 ਨੂੰ ਅਕਸ਼ੇ ਕੁਮਾਰ ਤੇ ਵਾਨੀ ਕਪੂਰ ਉੱਪਰ ਫਿਲਮਾਇਆ ਗਿਆ ਹੈ।

You may also like