Advertisment

ਮਨਿੰਦਰ ਮੰਗਾ ਦਾ ਗੀਤ 'ਜਿਪਸੀ' ਬਣਿਆ ਸੀ ਲੋਕਾਂ ਦੀ ਪਹਿਲੀ ਪਸੰਦ,ਲੋਕਾਂ ਦੇ ਜ਼ਹਿਨ 'ਚ ਅੱਜ ਵੀ ਹੈ ਤਾਜ਼ਾ ਵੇਖੋ ਵੀਡੀਓ 

author-image
By Shaminder
New Update
ਮਨਿੰਦਰ ਮੰਗਾ ਦਾ ਗੀਤ 'ਜਿਪਸੀ' ਬਣਿਆ ਸੀ ਲੋਕਾਂ ਦੀ ਪਹਿਲੀ ਪਸੰਦ,ਲੋਕਾਂ ਦੇ ਜ਼ਹਿਨ 'ਚ ਅੱਜ ਵੀ ਹੈ ਤਾਜ਼ਾ ਵੇਖੋ ਵੀਡੀਓ 
Advertisment
ਮਨਿੰਦਰ ਮੰਗਾ ਦਾ 'ਜਿਪਸੀ' ਗੀਤ ਕਿਸੇ ਵੇਲੇ ਏਨਾ ਹਿੱਟ ਹੋਇਆ ਸੀ ਕਿ ਹਰ ਕਿਸੇ ਦੀ ਜ਼ੁਬਾਨ 'ਤੇ ਸੀ । ਇਹ ਗੀਤ ਜਦੋਂ ਰਿਲੀਜ਼ ਹੋਇਆ ਸੀ ਤਾਂ ਲੋਕਾਂ ਖ਼ਾਸ ਕਰਕੇ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਗੀਤ 'ਚ ਮਨਿੰਦਰ ਮੰਗਾ ਦਾ ਸਾਥ ਦਿੱਤਾ ਸੀ ਸੁਦੇਸ਼ ਕੁਮਾਰੀ ਨੇ । ਕਾਲਜ ਦੇ ਮੁੰਡੇ ਕੁੜੀਆਂ ਦੀ ਆਸ਼ਕੀ 'ਤੇ ਬਣਿਆ ਇਹ ਗੀਤ ਅੱਜ ਵੀ ਲੋਕਾਂ ਦੇ ਜ਼ਹਿਨ 'ਚ ਤਾਜ਼ਾ ਹੈ । ਦੱਸ ਦਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੁ ਮਨਿੰਦਰ ਮੰਗਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ । ਹੋਰ ਵੇਖੋ :ਅਰਚਨਾ ਪੂਰਨ ਸਿੰਘ ਕਪਿਲ ਦੇ ਸ਼ੋਅ ਲਈ ਲੈਂਦੀ ਹੈ ਏਨੇਂ ਪੈਸੇ, ਸਿੱਧੂ ਸਨ 12 ਗੁਣਾ ਮਹਿੰਗੇ
Advertisment
Maninder Manga Biography | Family Maninder Manga ਗਾਇਕ ਮਨਿੰਦਰ ਮੰਗਾ ਭਾਵਂੇ ਅੱਜ ਇਸ ਫਾਨੀ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦੇ ਗੀਤ ਮਨਿੰਦਰ ਮੰਗਾ ਨੂੰ ਅਮਰ ਕਰ ਗਏ ਹਨ । ਇਹਨਾਂ ਗਾਣਿਆਂ ਵਿੱਚ ਸਭ ਤੋਂ ਮਸ਼ਹੂਰ ਗਾਣਾ ‘ਜਿਪਸੀ’ ਸੀ । ਜਿਸ ਨੂੰ ਮੰਗਾ ਨੇ ਏਨਾ ਖੁੱਭ ਕੇ ਗਾਇਆ ਕਿ ਜਿਪਸੀ ਗੀਤ ਉਸ ਦੀ ਪਛਾਣ ਬਣ ਗਿਆ ਸੀ । ਮੰਗਾ ਜਦੋਂ ਹੀ ਸੱਭਿਆਚਾਰਕ ਮੇਲਿਆਂ ਦੀਆਂ ਸਟੇਜਾਂ ਉੱਤੇ ਹਾਜ਼ਰ ਹੁੰਦੇ ਸਨ ਤਾਂ ਉਹਨਾਂ ਨੂੰ ਚਾਹੁਣ ਵਾਲੇ ਮੰਗਾ ਨੂੰ ਜਿਪਸੀ ਗੀਤ ਹੀ ਸੁਨਾਉਣ ਦੀ ਫਰਮਾਇਸ਼ ਰੱਖਦੇ । ਹੋਰ ਵੇਖੋ :ਸੁਰਜੀਤ ਬਿੰਦਰਖੀਆ,ਬੱਬੂ ਮਾਨ,ਸੁਰਿੰਦਰ ਛਿੰਦਾ ਸਣੇ ਕਈ ਗਾਇਕਾਂ ਦੀ ਗੁੱਡੀ ਚੜਾਉਣ ਵਾਲੇ ਇਸ ਸ਼ਖ਼ਸ ਦੇ ਨਾਂਅ ਹੈ 16 ਹਜ਼ਾਰ ਗੀਤ ਕੱਢਣ ਦਾ ਰਿਕਾਰਡ,14 ਸਾਲ ਦੀ ਉਮਰ ‘ਚ ਸ਼ੁਰੂ ਕਰ ਦਿੱਤਾ ਸੀ ਕੰਮ ਮਨਿੰਦਰ ਮੰਗਾ ਨੇ ਸੰਗੀਤ ਦਾ ਵੱਲ੍ਹ ਆਪਣੇ ਕਾਲਜ ਦੇ ਪ੍ਰੋ. ਸੁਨੀਲ ਸ਼ਰਮਾ ਤੇ ਮੈਡਮ ਨਿਵੇਦਿਤਾ ਤੋਂ ਸਿੱਖਿਆ ਸੀ । ਮਨਿੰਦਰ ਮੰਗਾ ਕਾਲਜ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭੰਗੜੇ ਦੀ ਟੀਮ ਨਾਲ ਲੋਕ ਬੋਲੀਆਂ ਪਾਉਂਦਾ ਪਾਉਂਦਾ ਸੰਗੀਤ ਦੇ ਰੰਗ ਵਿੱਚ ਇਸ ਤਰ੍ਹਾਂ ਰੰਗਿਆ ਗਿਆ ਕਿ ਉਸ ਨੇ ਆਪਣਾ ਜੀਵਨ ਹੀ ਪੰਜਾਬੀ ਸੰਗੀਤ ਜਗਤ ਨੂੰ ਸਮਰਪਿਤ ਕਰ ਦਿੱਤਾ ਸੀ। maninder manga maninder manga
Advertisment

Stay updated with the latest news headlines.

Follow us:
Advertisment
Advertisment
Latest Stories
Advertisment