ਮੰਜ ਮਿਊਜ਼ਿਕ ਨੇ ਗਾਇਆ ਪੰਜਾਬੀਆਂ ਦੀ ਸ਼ਾਨ ਇਹ ਗੀਤ, ਅਕਸ਼ੇ ਕੁਮਾਰ ਨੇ ਵੀ ਦਿੱਤੀ ਪ੍ਰਤੀਕਿਰਿਆ, ਦੇਖੋ ਵੀਡੀਓ

written by Aaseen Khan | January 14, 2019

ਮੰਜ ਮਿਊਜ਼ਿਕ ਨੇ ਗਾਇਆ ਪੰਜਾਬੀਆਂ ਦੀ ਸ਼ਾਨ ਇਹ ਗੀਤ , ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਨੇ ਬੱਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਚਰਚਾ ਖੱਟੀ ਹੈ। ਅਜਿਹਾ ਹੀ ਸੰਗੀਤ ਦੀ ਦੁਨੀਆਂ 'ਚ ਬਾਲੀਵੁੱਡ ਤੋਂ ਲੈ ਕੇ ਦੁਨੀਆਂ ਭਰ ਚ ਨਾਮ ਬਣਾਉਣ ਵਾਲਾ ਗਾਇਕ ਹੈ ਮੰਜ ਮਿਊਜ਼ਿਕ। ਮੰਜ ਮਿਊਜ਼ਿਕ ਆਪਣਾ ਨਵਾਂ ਗਾਣਾਂ ਲੈ ਕੇ ਵਾਪਿਸ ਆ ਚੁੱਕੇ ਹਨ। ਗਾਣੇ ਦਾ ਨਾਮ ਹੈ ਵਰਲਡ ਵਾਈਡ ਪੰਜਾਬੀ। ਇਹ ਗਾਣਾ 'ਟਾਈਗਰ ਦ ਫਿਲਮ' ਨਾਮ ਦੀ ਅੰਗਰੇਜ਼ੀ ਫਿਲਮ ਦਾ ਟਾਈਟਲ ਟਰੈਕ ਹੈ। ਇਸ ਫਿਲਮ ਦੀ ਕਹਾਣੀ ਇੱਕ ਸੱਚੀ ਘਟਨਾ 'ਤੇ ਅਧਾਰਿਤ ਹੈ ਜਿਸ 'ਚ ਇੱਕ ਸਿੱਖ ਵਿਅਕਤੀ ਨੂੰ ਸਿੱਖੀ ਸਰੂਪ ਦੇ ਕਾਰਣ ਖੇਡਣ ਤੋਂ ਰੋਕ ਦਿੱਤਾ ਗਿਆ ਸੀ।

https://www.youtube.com/watch?v=F45GzI_PMVQ&feature=youtu.be

ਗਾਣੇ ਦੇ ਬੋਲ ਸਿਕੰਦਰ ਕਾਹਲੋਂ ਅਤੇ ਮੰਜ ਮਿਊਜ਼ਿਕ ਨੇ ਲਿਖੇ ਹਨ। ਗਾਣੇ 'ਚ ਅਮਰੀਕਨ ਰੈਪ ਸਟਾਰ ਫੈਟ ਜੋ ਵੱਲੋਂ ਇੰਗਲਿਸ਼ ਰੈਪ ਦਾ ਤੜਕਾ ਲਗਾਇਆ ਗਿਆ ਹੈ। ਗਾਣੇ 'ਚ ਪੰਜਾਬ ਰੈਪ ਵੀ ਹੈ ਜਿਸ ਨੂੰ ਸਿਕੰਦਰ ਕਾਹਲੋਂ ਨੇ ਬਾਖੂਬੀ ਨਿਭਾਇਆ ਹੈ। ਗਾਣੇ ਦਾ ਮਿਊਜ਼ਿਕ ਖੁਦ ਮੰਜ ਮਿਊਜ਼ਿਕ ਵੱਲੋਂ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਗਾਣੇ ਨੂੰ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਕੇ ਗਾਣੇ ਬਾਰੇ ਜਾਣਕਾਰੀ ਦਿੱਤੀ ਹੈ। ਮੰਜ ਮਿਊਜ਼ਿਕ ਅਕਸ਼ੇ ਕੁਮਾਰ ਦੇ ਬਹੁਤ ਹੀ ਚੰਗੇ ਦੋਸਤ ਹਨ। ਮੰਜ ਉਹਨਾਂ ਦੀਆਂ ਕਈ ਫ਼ਿਲਮਾਂ 'ਚ ਸੁਪਰਹਿੱਟ ਗਾਣੇ ਵੀ ਕਰ ਚੁੱਕੇ ਹਨ।

https://www.instagram.com/p/BsmjLToBEBz/
2014 ਤੋਂ ਸਿੰਗਲ ਗਾਣਿਆਂ ਨਾਲ ਆਪਣੀ ਸ਼ੁਰੂਆਤ ਕਰਨ ਵਾਲੇ ਮੰਜ ਮਿਊਜ਼ਿਕ ਹਿੰਦੀ ਫ਼ਿਲਮਾਂ 'ਚ ਕਈ ਸੁਪਰਹਿੱਟ ਗਾਣਿਆਂ ਦਾ ਮਿਊਜ਼ਿਕ ਅਤੇ ਆਪਣੀ ਆਵਾਜ਼ ਨਾਲ ਨਵਾਜ਼ ਵੀ ਚੁੱਕੇ ਹਨ। ਮੰਜ ਮਿਊਜ਼ਿਕ ਹੋਰਾਂ ਨੂੰ ਅਤੇ ਉਹਨਾਂ ਦੇ ਗਾਣਿਆਂ ਨੂੰ ਬਹੁਤ ਪਿਆਰ ਮਿਲਿਆ ਹੈ। ਇਸ ਗਾਣੇ ਨੂੰ ਵੀ ਸਰੋਤਿਆਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।

You may also like