'ਮੰਜੇ ਬਿਸਤਰੇ 2' ਦੇ ਟਰੇਲਰ ਲਈ ਹੋ ਜਾਓ ਤਿਆਰ, ਇਸ ਦਿਨ ਹੋਵੇਗਾ ਰਿਲੀਜ਼

Written by  Aaseen Khan   |  March 12th 2019 02:49 PM  |  Updated: March 12th 2019 02:49 PM

'ਮੰਜੇ ਬਿਸਤਰੇ 2' ਦੇ ਟਰੇਲਰ ਲਈ ਹੋ ਜਾਓ ਤਿਆਰ, ਇਸ ਦਿਨ ਹੋਵੇਗਾ ਰਿਲੀਜ਼

'ਮੰਜੇ ਬਿਸਤਰੇ 2' ਦੇ ਟਰੇਲਰ ਲਈ ਹੋ ਜਾਓ ਤਿਆਰ, ਇਸ ਦਿਨ ਹੋਵੇਗਾ ਰਿਲੀਜ਼ : ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ਮੰਜੇ ਬਿਸਤਰੇ 2 ਦਾ ਪ੍ਰਸ਼ੰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਮ ਦੇ ਟੀਜ਼ਰ ਤੋਂ ਬਾਅਦ ਦੋ ਗਾਣੇ ਵੀ ਰਿਲੀਜ਼ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਫਿਲਮ ਦੇ ਟਰੇਲਰ ਦੀ ਰਿਲਜ਼ੀ ਡੇਟ ਵੀ ਸਾਹਮਣੇ ਆ ਚੁੱਕੀ ਹੈ। ਜੀ ਹਾਂ ਮੰਜੇ ਬਿਸਤਰੇ 2 ਦਾ ਟਰੇਲਰ 16 ਮਾਰਚ ਨੂੰ ਸਭ ਦੇ ਸਾਹਮਣੇ ਆ ਜਾਵੇਗਾ।

ਗਿੱਪੀ ਗਰੇਵਾਲ ਵੱਲੋਂ ਇੱਕ ਪੋਸਟਰ ਸਾਂਝਾ ਕਰ ਟਰੇਲਰ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ। ਮੰਜੇ ਬਿਸਤਰੇ 2 ‘ਚ ਵੀ ਲੱਗਭਗ ਉਹ ਹੀ ਸਟਾਰਕਾਸਟ ਕੰਮ ਕਰ ਰਹੀ ਹੈ ਜੋ ਕਿ ਮੰਜੇ ਬਿਸਤਰੇ ਦੇ ਪਹਿਲੇ ਭਾਗ ‘ਚ ਸਨ।ਜਿੰਨ੍ਹਾਂ ‘ਚ ਕਾਫੀ ਵੱਡੇ ਵੱਡੇ ਨਾਮ ਸ਼ਾਮਿਲ ਹਨ ਜਿਵੇਂ ਕਿ ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ , ਹੌਬੀ ਧਾਲੀਵਾਲ , ਬੀ ਐੱਨ ਸ਼ਰਮਾ , ਰਾਣਾ ਰਣਬੀਰ ਅਤੇ ਸਰਦਾਰ ਸੋਹੀ ਤੋਂ ਇਲਾਵਾ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ।

ਹੋਰ ਵੇਖੋ : ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਇਸ ਤਰੀਕ ਨੂੰ ਫਿਲਮ 'ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ' ਨਾਲ ਕਰਨਗੇ ਸਕਰੀਨ ਸਾਂਝੀ

 

View this post on Instagram

 

Full song current ajj release ho riha ji 9am ? @humblemotionpictures @sagamusicofficial @bal_deo

A post shared by Gippy Grewal (@gippygrewal) on

ਫਿਲਮ ਨੂੰ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ‘ਚ ਹੀ ਬਣਾਇਆ ਗਿਆ ਹੈ ਅਤੇ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਇਸੇ ਸਾਲ ਵਿਸਾਖੀ ਤੇ ਯਾਨੀ 12 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network