‘ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਇਹੋ ਜੇ ਲੋਕਾਂ ਨੂੰ ਦੇ ਦੇਈ ਕਿਸੇ ਵੀ ਮਾਂ ਨੂੰ ਇਦਾਂ ਨਾ ਰੁਲਣਾ ਪਵੇ’- ਮਨਜੀਤ ਸਹੋਤਾ
ਪੰਜਾਬੀ ਗਾਇਕ ਮਨਜੀਤ ਸਹੋਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਹੀ ਭਾਵੁਕ ਕਰਨ ਵਾਲੀ ਪੋਸਟ ਪਾਈ ਹੈ। ਉਨ੍ਹਾਂ ਨੇ ਇੱਕ ਬਜ਼ੁਰਗ ਬੀਬੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਦਿਲ ਰੋ ਪਿਆ ਯਾਰ ਇਹ ਫੋਟੋ ਵੇਖ ਕੇ ਰੱਬਾ ਤੇਰੇ ਅੱਗੇ ਅਰਦਾਸ ਆ ਤੂੰ ਜੇ ਸੁਣ ਰਿਹਾ ਤਾਂ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਇਹੋ ਜੇ ਲੋਕਾਂ ਨੂੰ ਦੇ ਦੇਈ ਕਿਸੇ ਵੀ ਮਾਂ ਨੂੰ ਇਦਾਂ ਨਾ ਰੁਲਣਾ ਪਵੇ’
ਇਹ ਤਸਵੀਰ ਇੱਕ ਹੋਰ ਸੁਨੇਹਾ ਵੀ ਦਿੰਦੀ ਹੈ ਕਿ ਸਾਨੂੰ ਖਾਣਾ ਓਨਾ ਹੀ ਲੈਣਾ ਚਾਹੀਦਾ ਹੈ ਜਿੰਨਾ ਖਾਇਆ ਜਾ ਸਕੇ। ਪਲੇਟਾਂ ‘ਚ ਬਚਿਆਂ ਜੂਠਾ ਭੋਜਨ ਕਿਸੇ ਕੰਮ ਨਹੀਂ ਆਉਂਦਾ ਸਗੋਂ ਕੂੜੇ ‘ਚ ਸੁਟਣਾ ਪੈਂਦਾ ਹੈ। ਇਸ ਲਈ ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ਸਗੋਂ ਲੋੜਵੰਦਾਂ ‘ਚ ਵੰਡ ਦੇਣਾ ਚਾਹੀਦਾ ਹੈ। ਜਿਸ ਨਾਲ ਕਿਸੇ ਜ਼ਰੂਰਤਮੰਦ ਦਾ ਢਿਡ ਭਰ ਸਕੇ।