ਅਮਰੀਕਾ ‘ਚ ਨਦੀ 'ਚੋਂ ਬੱਚਿਆਂ ਨੂੰ ਬਚਾਉਂਦੇ ਖਾਲਸਾ ਏਡ ਦੇ ਵਲੰਟੀਅਰ ਦੀ ਹੋਈ ਮੌਤ, ਮੌਤ ਦੇ ਮੂੰਹ ‘ਚ ਜਾਂਦੇ-ਜਾਂਦੇ ਮਨਜੀਤ ਸਿੰਘ ਬਚਾ ਗਿਆ 3 ਜ਼ਿੰਦਗੀਆਂ

Written by  Shaminder   |  August 08th 2020 11:33 AM  |  Updated: August 08th 2020 11:33 AM

ਅਮਰੀਕਾ ‘ਚ ਨਦੀ 'ਚੋਂ ਬੱਚਿਆਂ ਨੂੰ ਬਚਾਉਂਦੇ ਖਾਲਸਾ ਏਡ ਦੇ ਵਲੰਟੀਅਰ ਦੀ ਹੋਈ ਮੌਤ, ਮੌਤ ਦੇ ਮੂੰਹ ‘ਚ ਜਾਂਦੇ-ਜਾਂਦੇ ਮਨਜੀਤ ਸਿੰਘ ਬਚਾ ਗਿਆ 3 ਜ਼ਿੰਦਗੀਆਂ

ਖਾਲਸਾ ਏਡ ਵੱਲੋਂ ਦੁਨੀਆ ਭਰ ‘ਚ ਸੇਵਾ ਕੀਤੀ ਜਾਂਦੀ ਹੈ । ਦੁਨੀਆ ‘ਚ ਕਿਤੇ ਵੀ ਕੋਈ ਮੁਸੀਬਤ ਆ ਜਾਵੇ ਤਾਂ ਖਾਲਸਾ ਏਡ ਸੰਸਥਾ ਦੇ ਵਲੰਟੀਅਰ ਅੱਗੇ ਹੋ ਕੇ ਸੇਵਾ ਕਰਦੇ ਹਨ । ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਵੀ ਸੰਸਥਾ ਵੱਲੋਂ ਭੁੱਖ ਤਕਲੀਫ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕੀਤੀ ਗਈ ।ਇਸ ਸੰਸਥਾ ਦਾ ਸੇਵਾ ਪ੍ਰਤੀ ਜਜ਼ਬਾ ਵੇਖਣ ਲਾਇਕ ਹੈ ।

https://www.instagram.com/p/CDl64Q6j04Z/

ਇਸੇ ਤਰ੍ਹੑਾਂ ਮਨਜੀਤ ਸਿੰਘ ਜੋ ਕਿ ਖਾਲਸਾ ਏਡ ਸੰਸਥਾ ਦਾ ਵਲੰਟੀਅਰ ਸੀ, ਨਦੀ ‘ਚ ਡੁੱਬ ਰਹੇ ਬੱਚਿਆਂ ਨੂੰ ਬਚਾਉਂਦੇ ਹੋਏ ਖੁਦ ਉਸ ਦੀ ਮੌਤ ਹੋ ਗਈ। ਦੋ ਬੱਚਿਆਂ ਨੂੰ ਬਚਾ ਲਿਆ ਗਿਆ ਹੈ ਜਦੋਂਕਿ ਤੀਜਾ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਿਹਾ ਹੈ ।

https://www.instagram.com/p/CDWikkxDioO/

ਇਸ ਦੀ ਇੱਕ ਪੋਸਟ ਖਾਲਸਾ ਏਡ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਖਾਲਸਾ ਏਡ ਨੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਵਾਹਿਗੁਰੂ ਕੋਲ ਅਰਦਾਸ ਕੀਤੀ ਹੈ । ਇਸ ਦੇ ਨਾਲ ਹੀ ਮ੍ਰਿਤਕ ਮਨਜੀਤ ਸਿੰਘ ਦੀ ਆਤਮਿਕ ਸ਼ਾਂਤੀ ਦੀ ਵੀ ਅਰਦਾਸ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network