Advertisment

ਐਕਟਿੰਗ ਦੀ ਏ ਬੀ ਸੀ ਨਹੀਂ ਜਾਣਦੇ ਸਨ ਮਨਜੋਤ ਸਿੰਘ, ਇਸ ਤਰ੍ਹਾਂ ਮਿਲਿਆ ਸੀ ਫ਼ਿਲਮਾਂ ’ਚ ਕੰਮ ਕਰਨ ਦਾ ਮੌਕਾ

author-image
By Rupinder Kaler
New Update
ਐਕਟਿੰਗ ਦੀ ਏ ਬੀ ਸੀ ਨਹੀਂ ਜਾਣਦੇ ਸਨ ਮਨਜੋਤ ਸਿੰਘ, ਇਸ ਤਰ੍ਹਾਂ ਮਿਲਿਆ ਸੀ ਫ਼ਿਲਮਾਂ ’ਚ ਕੰਮ ਕਰਨ ਦਾ ਮੌਕਾ
Advertisment
ਇੱਕ ਆਊਟ ਸਾਈਡਰ ਲਈ ਬਾਲੀਵੁੱਡ ਵਿੱਚ ਜਗ੍ਹਾ ਬਨਾਉਣਾ ਸੌਖਾ ਨਹੀਂ ਹੁੰਦਾ ਪਰ ਬਾਲੀਵੁੱਡ ਦੇ ਫੁਕਰੇ ਮਨਜੋਤ ਸਿੰਘ ਨੇ ਆਪਣੀ ਮਿਹਨਤ ਨਾਲ ਵੱਖਰਾ ਮੁਕਾਮ ਹਾਸਲ ਕੀਤਾ ਹੈ । 7 ਜੁਲਾਈ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ । ਮਨਜੋਤ ਨੂੰ ਅਦਾਕਾਰੀ ਦੀ ਏਬੀਸੀ ਵੀ ਨਹੀਂ ਪਤਾ ਇਸ ਦੇ ਬਾਵਜੂਦ ਉਹਨਾਂ ਨੇ ਦਿਬਾਕਰ ਬਨਰਜੀ ਦੀ ਫ਼ਿਲਮ ‘ਓਏ ਲੱਕੀ ..ਲੱਕੀ ਲੱਕੀ ਓਏ’ ਲਈ ਅਡੀਸ਼ਨ ਦਿੱਤਾ ਸੀ । https://www.instagram.com/p/CCAe08_pHzC/ ਕਾਸਟਿੰਗ ਡਾਇਰੈਕਟਰ ਵੱਲੋਂ ਰਿਜੈਕਟ ਹੋਣ ਦੇ ਬਾਵਜੂਦ ਫ਼ਿਲਮ ਦੇ ਡਾਇਰੈਕਟਰ ਨੂੰ ਮਨਜੋਤ ਵਿੱਚ ਕੁਝ ਅਜਿਹੀ ਚੀਜ ਦਿਖਾਈ ਦਿੱਤੀ ਕਿ ਉਸ ਨੂੰ ਫ਼ਿਲਮ ਲਈ ਸਲੈਕਟ ਕਰ ਲਿਆ ਗਿਆ । ਇਸ ਤੋਂ ਬਾਅਦ ਉਹਨਾਂ ਨੂੰ ਇੱਕ ਹਫਤੇ ਦੀ ਵਰਕਸ਼ਾਪ ਵਿੱਚ ਅਭੈ ਦਿਓਲ ਵਾਂਗ ਬੋਲਣਾ, ਤੁਰਨਾ ਸਿੱਖਣ ਲਈ ਕਿਹਾ ਗਿਆ । ਇਸ ਤੋਂ ਬਾਅਦ ਉਹਨਾਂ ਦੇ ਕਿਰਦਾਰ ਨੂੰ ਫ਼ਿਲਮ ਵਿੱਚ ਏਨਾਂ ਪਸੰਦ ਕੀਤਾ ਗਿਆ ਕਿ ਉਹਨਾਂ ਦਾ ਕਿਰਦਾਰ ਹਰ ਪਾਸੇ ਚਰਚਾ ਵਿੱਚ ਆ ਗਿਆ । https://www.instagram.com/p/CBpfxObp4-H/ ਇਸ ਫ਼ਿਲਮ ਤੋਂ ਬਾਅਦ ਮਨਜੋਤ ਫੁੱਕਰੇ ਵਰਗੀਆਂ ਕਈ ਫ਼ਿਲਮਾਂ ਵਿੱਚ ਦਿਖਾਈ ਦਿੱਤੇ । ਪਰ ਇਸ ਸਭ ਦੇ ਬਾਵਜੂਦ ਉਹਨਾਂ ਦਾ ਮੰਨਣਾ ਹੈ ਕਿ ਪੱਗ ਕਰਕੇ ਉਹਨਾਂ ਨੂੰ ਸਿਰਫ ਕਮੇਡੀ ਕਿਰਦਾਰ ਹੀ ਦਿੱਤੇ ਜਾਂਦੇ ਹਨ ਜਦੋਂ ਕਿ ਉਹ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੇ ਹਨ । ਮਨਜੋਤ ਫ਼ਿਲਮਾਂ ਤੋਂ ਇਲਾਵਾ ਟੀਵੀ ਤੇ ਕਈ ਵੈੱਬ ਸੀਰੀਜ ਵਿੱਚ ਵੀ ਨਜ਼ਰ ਆ ਚੁੱਕੇ ਹਨ । https://www.instagram.com/p/B5KHCqQJ0C8/
Advertisment

Stay updated with the latest news headlines.

Follow us:
Advertisment
Advertisment
Latest Stories
Advertisment