ਸਰਦਾਰ ਹੋਣ ਕਰਕੇ ਨਹੀਂ ਦਿੰਦਾ ਕੋਈ ਫ਼ਿਲਮਾਂ ਵਿੱਚ ਸੀਰੀਅਸ ਕਿਰਦਾਰ, ਮਨਜੋਤ ਸਿੰਘ ਨੇ ਬਿਆਨ ਕੀਤਾ ਦਰਦ 

written by Rupinder Kaler | July 16, 2019

'ਫੁਕਰੇ' ਫ਼ਿਲਮ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਦਾਕਾਰ ਮਨਜੋਤ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ । ਉਹਨਾਂ ਦਾ  ਕਹਿਣਾ ਹੈ ਕਿ ਸਰਦਾਰ ਹੋਣ ਕਾਰਨ ਉਹਨਾਂ ਨੂੰ ਬਾਲੀਵੁੱਡ ਵਿਚ ਕਈ ਵਾਰ ਫ਼ਿਲਮ ਵਿਚ ਤਵੱਜੋ ਨਹੀਂ ਦਿੱਤੀ ਜਾਂਦੀ । ਬਾਲੀਵੁੱਡ ਫ਼ਿਲਮ 'ਓਏ ਲੱਕੀ! ਲੱਕੀ ਓਏ!' ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਨਜੋਤ ਸਿਰਫ਼ ਕਮੇਡੀਅਨ ਦੀ ਭੂਮਿਕਾ ਮਿਲਣ ਤੋਂ ਦੁਖੀ ਹਨ। ਮਨਜੋਤ ਸਿੰਘ ਨੇ ਇਕ ਇੰਟਰਵਿਊ ਵਿੱਚ ਕਿਹਾ ਕਿ ਉਹਨਾਂ ਨੂੰ ਇਸ ਲਈ ਖਾਰਜ ਕਰ ਦਿੱਤਾ ਗਿਆ ਕਿ ਉਹ ਸਰਦਾਰ ਹਨ। https://www.instagram.com/p/BzIEpC1Jx50/ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਪੱਗ ਬੰਨਦਾ ਹੈ ਤਾਂ ਉਹ ਪਰਦੇ 'ਤੇ ਸੀਰੀਅਸ ਨਹੀਂ ਦਿਖ ਸਕਦਾ ਅਤੇ ਨਾ ਹੀ ਐਕਸ਼ਨ ਅਤੇ ਡਰਾਮਾ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਹ ਦੇਖ ਕੇ ਉਹਨਾਂ ਨੂੰ ਕਾਫ਼ੀ ਦੁੱਖ ਹੁੰਦਾ ਹੈ ਕਿਉਂਕਿ ਅਜਿਹੀ ਧਾਰਨਾ ਬਣਾਈ ਗਈ ਹੈ ਕਿ ਪੱਗ ਬੰਨਣ ਵਾਲੇ ਵਿਅਕਤੀ ਲੋਕਾਂ ਨੂੰ ਸਿਰਫ਼ ਹਸਾ ਹੀ ਸਕਦੇ ਹਨ। ਮਨਜੋਤ ਸਿੰਘ ਦਾ ਮੰਨਣਾ ਹੈ ਕਿ ਇਹ ਫਿਲਮ ਨਿਰਮਾਤਾਵਾਂ ਦੀ ਅਸਮਰੱਥਾ ਹੈ ਕਿ ਉਹ ਇਸ ਤੋਂ ਇਲਾਵਾ ਸੋਚ ਨਹੀਂ ਸਕਦੇ, ਜਿਸ ਕਾਰਨ ਉਹਨਾਂ ਵਰਗੇ ਕਲਾਕਾਰ ਇੱਕ ਹੀ ਰੋਲ ਵਿਚ ਕੈਦ ਹੋ ਕੇ ਰਹਿ ਗਏ ਹਨ। https://www.instagram.com/p/Bx4GF1kJLFX/ ਉਹਨਾਂ ਕਿਹਾ ਕਿ ਸਰਦਾਰ ਐਕਸ਼ਨ ਸੀਨ, ਰੋਮਾਂਟਿਕ ਸੀਨ ਅਤੇ ਸੀਰੀਅਸ ਸੀਨ ਵੀ ਕਰ ਸਕਦੇ ਹਨ। ਮਨਜੋਤ ਦਾ ਕਹਿਣਾ ਹੈ ਕਿ ਉਹ ਇਸ ਧਾਰਨਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। https://www.instagram.com/p/Bu_Xs3VAp5U/ ਇਸ ਸਾਲ ਮਨਜੋਤ ਸਿੰਘ 'ਸਟੂਡੈਂਟਸ ਆਫ ਦ ਈਅਰ 2' ਵਿਚ ਗੈਸਟ ਰੋਲ ਵਿਚ ਨਜ਼ਰ ਆਏ ਸਨ ਅਤੇ ਉਹ 13 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਅਪਣੀ ਫ਼ਿਲਮ 'ਡਰੀਮ ਗਰਲ' ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ 'ਫੁਕਰੇ' ਵਿਚ ਮਨਜੋਤ ਸਿੰਘ ਨੇ ਲਾਲੀ ਸਿੰਘ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। https://www.instagram.com/p/ButL5-lgwvT/

0 Comments
0

You may also like