ਮਨਕੀਰਤ ਔਲਖ ਨੇ ਕੀਤਾ ਖੁਲਾਸਾ ਕਿ ਆਖ਼ਿਰ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਉਹ ਕਿਉਂ ਗਏ ਸੀ ਵਿਦੇਸ਼

written by Pushp Raj | August 27, 2022

Mankirat Aulakh went abroad after Moose wala's death: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਮਨਕੀਰਤ ਔਲਖ ਉੱਤੇ ਕਈ ਤਰ੍ਹਾਂ 'ਤੇ ਇਲਜ਼ਾਮ ਲੱਗੇ ਸਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਮਨਕੀਰਤ ਔਲਖ ਵਿਦੇਸ਼ ਚੱਲੇ ਗਏ ਸੀ। ਇਸ ਦੇ ਚੱਲਦੇ ਉਨ੍ਹਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਸਨ। ਹੁਣ ਇਸ ਮੁੱਦੇ ਮਨਕੀਰਤ ਔਲਖ ਨੇ ਆਪਣੀ ਚੁੱਪੀ ਤੋੜਦੇ ਹੋਏ ਆਪਣੇ ਵਿਦੇਸ਼ ਜਾਣ ਬਾਰੇ ਸੱਚਾਈ ਦੱਸੀ ਹੈ।

image From instagram

ਦੱਸ ਦਈਏ ਕਿ ਗਾਇਕ ਮਨਕੀਰਤ ਔਲਖ ਦਾ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਹਾਲਾਂਕਿ, ਗਾਇਕ ਨੂੰ ਕੁਝ ਮਹੀਨੇ ਪਹਿਲਾਂ AGTF ਦੇ ਮੁਖੀ ਪਰਮੋਦ ਬਾਨ ਤੋਂ ਕਲੀਨ ਚਿੱਟ ਮਿਲ ਗਈ ਸੀ।

ਹੁਣ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਮਨਕੀਰਤ ਔਲਖ ਨੇ ਵਿਦੇਸ਼ ਯਾਤਰਾ ਬਾਰੇ ਆਪਣੀ ਚੁੱਪੀ ਤੋੜੀ ਹੈ। ਮਨਕੀਰਤ ਨੇ ਕਿਹਾ ਕਿ ਉਹ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਕੇਸ ਵਿੱਚ ਆਪਣੀ ਸ਼ਮੂਲੀਅਤ ਬਾਰੇ ਅਜਿਹੀਆਂ ਕਈ ਖ਼ਬਰਾਂ ਬਾਰੇ ਕਾਫ਼ੀ ਸੁਣਿਆ ਹੈ।

image From instagram

ਇੱਕ ਵਾਇਰਲ ਵੀਡੀਓ ਵਿੱਚ, ਮਨਕੀਰਤ ਔਲਖ ਨੇ ਕਿਹਾ ਕਿ ਉਸ ਦੇ ਵਿਦੇਸ਼ ਜਾਣ ਦਾ ਕਾਰਨ ਉਸ ਦੀ ਪਤਨੀ ਸੀ ਜੋ ਉਸ ਸਮੇਂ 9 ਮਹੀਨਿਆਂ ਦੀ ਗਰਭਵਤੀ ਸੀ। ਦੱਸ ਦਈਏ ਕਿ ਜੋੜੇ ਨੇ ਜੂਨ ਵਿੱਚ ਆਪਣੇ ਬੱਚੇ ਦਾ ਸਵਾਗਤ ਕੀਤਾ ਸੀ।

ਮਨਕੀਰਤ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਨਿੱਜੀ ਮਾਮਲਿਆਂ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ ਸੀ ਪਰ ਹੁਣ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਹੈ।

image From instagram

ਹੋਰ ਪੜ੍ਹੋ: ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਕੈਟਰੀਨਾ ਕੈਫ ਨੇ ਸ਼ੇਅਰ ਕੀਤੀਆਂ ਆਪਣੀ ਨਵੀਂ ਤਸਵੀਰਾਂ, ਵੇਖੋ

ਇਸ ਸਾਰੇ ਦੋਸ਼ਾਂ ਦੇ ਵਿਚਾਲੇ ਮਨਕੀਰਤ ਔਲਖ ਨੇ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨਾਲ ਇੱਕ ਥ੍ਰੋਬੈਕ ਵੀਡੀਓ ਵੀ ਪੋਸਟ ਕੀਤੀ ਸੀ, ਅਤੇ ਕਿਹਾ ਸੀ ਕਿ ਉਹ ਕਦੇ ਵੀ ਕਿਸੇ ਦੇ ਪੁੱਤਰ ਦੀ ਜਾਨ ਲੈਣ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਨੇ ਇਸ ਕਤਲ ਮਾਮਲੇ ਵਿੱਚ ਖ਼ਦ ਦੀ ਸ਼ਮੂਲੀਅਤ ਬਾਰੇ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ।

You may also like