ਮਨਕਿਰਤ ਔਲਖ ਅਤੇ ਬੱਬੂ ਮਾਨ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ, ਕੀ ਇਹ ਜੋੜੀ ਕਰਨ ਜਾ ਰਹੀ ਹੈ ਕੁਝ ਨਵਾਂ !

Written by  Shaminder   |  July 14th 2020 05:55 PM  |  Updated: July 14th 2020 05:55 PM

ਮਨਕਿਰਤ ਔਲਖ ਅਤੇ ਬੱਬੂ ਮਾਨ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ, ਕੀ ਇਹ ਜੋੜੀ ਕਰਨ ਜਾ ਰਹੀ ਹੈ ਕੁਝ ਨਵਾਂ !

ਮਨਕਿਰਤ ਔਲਖ ‘ਤੇ ਬੱਬੂ ਮਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਦੋਵਾਂ ਗਾਇਕਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ‘ਤੇ ਕਮੈਂਟਸ ਕਰ ਰਹੇ ਨੇ ਅਤੇ ਇਸ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ। ਬੱਬੂ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਨੇ ।

https://www.instagram.com/p/CCnX7zBjB0M/

ਇਸ ਦੇ ਨਾਲ ਹੀ ਗਾਇਕ ਮਨਕਿਰਤ ਔਲਖ ਵੀ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲਿਆ ਰਹੇ ਨੇ । ਹਾਲ ਹੀ ‘ਚ ਉਨ੍ਹਾਂ ਦਾ ਨਿਮਰਤ ਖਹਿਰਾ ਦੇ ਨਾਲ ਇੱਕ ਗੀਤ ਵੈਲ ਆਇਆ ਸੀ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ ।

https://www.instagram.com/p/CCYs0hvjE2z/

‘ਚੂੜੇ ਵਾਲੀ ਬਾਂਹ’, ‘ਗੱਲਾਂ ਮਿੱਠੀਆਂ’ ਡਾਂਗ ਸਣੇ ਕਈ ਗੀਤ ਗਾ ਚੁੱਕੇ ਹਨ । ਬੱਬੂ ਮਾਨ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ ।ਗੀਤਾਂ ਦੇ ਨਾਲ-ਨਾਲ ਉਹ ਕਈ ਫ਼ਿਲਮਾਂ ਵੀ ਕਰ ਚੁੱਕੇ ਨੇ ਅਤੇ ਜਲਦ ਹੀ ਉਹ ਆਪਣੀ ਫ਼ਿਲਮ ਸੁੱਚਾ ਸੂਰਮਾ ਨਾਂਅ ਦੀ ਫ਼ਿਲਮ ਲੈ ਕੇ ਆ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network