ਦੇਖੋ ਗਾਇਕ ਮਨਕਿਰਤ ਔਲਖ ਇੰਝ ਕਰਦੇ ਨੇ ਜਿੰਮ 'ਚ ਮਿਹਨਤਾਂ, ਵੀਡੀਓ ਹੋ ਰਿਹਾ ਹੈ ਵਾਇਰਲ

written by Aaseen Khan | July 13, 2019

ਮੰਨੇ ਪ੍ਰਮੰਨੇ ਗਾਇਕ ਮਨਕਿਰਤ ਔਲਖ ਜਿਹੜੇ ਕਈ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਆਪਣੇ ਗਾਣਿਆਂ ਦੇ ਚਲਦੇ ਤਾਂ ਉਹ ਚਰਚਾ 'ਚ ਬਣੇ ਹੀ ਰਹਿੰਦੇ ਹਨ ਪਰ ਹੁਣ ਸ਼ੋਸ਼ਲ ਮੀਡੀਆ 'ਤੇ ਉਹਨਾਂ ਦੀਆਂ ਕਸਰਤ ਕਰਦਿਆਂ ਦੀਆਂ ਵੀਡੀਓਜ਼ ਵੀ ਕਾਫੀ ਵਾਇਰਲ ਹੋ ਰਹੀਆਂ ਹਨ। ਜੀ ਹਾਂ ਇਹ ਵੀਡੀਓਜ਼ ਉਹਨਾਂ ਹਾਲ 'ਚ ਰਿਲੀਜ਼ ਹੋਏ ਆਪਣੇ ਗੀਤ ਆਰਨੋਲਡ ਦਾ ਫੈਨ 'ਤੇ ਬਣਾਈਆਂ ਹਨ ਜਿਸ 'ਚ ਮਨਕਿਰਤ ਔਲਖ ਖੁਦ ਜਿੰਮ 'ਚ ਮਿਹਨਤ ਕਰ ਰਹੇ ਹਨ।

 
View this post on Instagram
 

Arnold da Fan Munda Marda ee GYM Ni!!! Thanku for supporting ?? keep Sending me your Videos ?!!!!! WaheGuru Mehar KareyO ??

A post shared by Mankirt Aulakh (ਔਲਖ) (@mankirtaulakh) on

ਹੋਰ ਵੇਖੋ : ਧਰਮਿੰਦਰ ਦਿਓਲ ਨੂੰ ਚੇਤੇ ਆਏ ਪਿੰਡ ਦੇ ਗੱਡੇ ਤੇ ਬਲਦਾਂ ਦੀਆਂ ਦੌੜਾਂ, ਤਸਵੀਰ ਸਾਂਝੀ ਕਰ ਲਿਖੇ ਭਾਵੁਕ ਸ਼ਬਦ ਮਨਕਿਰਤ ਔਲਖ ਦੇ ਸੰਗੀਤਕ ਸਫ਼ਰ ਦੀ ਗੱਲ ਕਰੀਏ ਤਾਂ ਉਹ ਕਾਫੀ ਹਿੱਟ ਬਲਾਕਬਸਟਰ ਗਾਣੇ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਜਿੰਨ੍ਹਾਂ ‘ਚ ਬਦਨਾਮ, ਕਮਲੀ, ਕਦਰ, ਖਿਆਲ, ਡਾਂਗ ਜੁਗਾੜੀ ਜੱਟ ਵਰਗੇ ਕਈ ਗਾਣੇ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਪੰਜਾਬ ਫਿਲਮ ‘ਮੈਂ ਤੇਰੀ ਤੂੰ ਮੇਰਾ’ ‘ਚ ਅਦਾਕਾਰੀ ਦੇ ਰੰਗ ਵੀ ਦਿਖਾ ਚੁੱਕੇ ਹਨ। ਇਹ ਫਿਲਮ ਰੌਸ਼ਨ ਪ੍ਰਿੰਸ ਨਾਲ ਸੀ ਜਿਸ ਨੂੰ ਚੰਗਾ ਰਿਸਪਾਂਸ ਮਿਲਿਆ ਸੀ।

0 Comments
0

You may also like