ਮਨਕਿਰਤ ਔਲਖ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਸੁਨੇਹਾ

written by Shaminder | October 06, 2020

ਮਨਕਿਰਤ ਔਲਖ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ ‘ਬਾਪੂ ਮੈਂ ਤੇਰੇ ਕਰਕੇ ਪੈਰਾਂ ‘ਤੇ ਖਲੋ ਗਿਆ’। ਦੋਵਾਂ ਪਿਉ ਪੁੱਤ ਦੀ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਮਨਕਿਰਤ ਔਲਖ ਅਕਸਰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

mankirat mankirat

ਪਿਛਲੇ ਦਿਨੀਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਵਜਾਤ ਬੱਚੇ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਹ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

ਹੋਰ ਪੜ੍ਹੋ: ਮਨਕਿਰਤ ਔਲਖ ਨੇ ਆਪਣੇ ਨਵੇਂ ਗੀਤ ‘ਭਾਬੀ’ ਦਾ ਟੀਜ਼ਰ ਕੀਤਾ ਸਾਂਝਾ

mankirat mankirat

ਗਾਇਕੀ ‘ਚ ਆਉਣ ਤੋਂ ਪਹਿਲਾਂ ਮਨਕਿਰਤ ਔਲਖ ਕਬੱਡੀ ਖਿਡਾਰੀ ਹਨ । ਪਰ ਉਨ੍ਹਾਂ ਦੀ ਰੂਚੀ ਗਾਇਕੀ ਵੱਲ ਹੋ ਗਈ ਅਤੇ ਉਨ੍ਹਾਂ ਦੇ ਦਾਦਾ ਜੀ ਨੇ ਗਾਇਕੀ ਦੇ ਖੇਤਰ ‘ਚ ਆਉਣ ਲਈ ਪ੍ਰੇਰਿਆ ਸੀ ।

mankirat mankirat

ਜਿਸ ਤੋਂ ਬਾਅਦ ਉਨ੍ਹਾਂ ਦੀ ਦਿਲਚਸਪੀ ਇਸੇ ਖੇਤਰ ‘ਚ ਜ਼ਿਆਦਾ ਹੋ ਗਈ ਅਤੇ ਅੱਜ ਉਨ੍ਹਾਂ ਦਾ ਨਾਂਅ ਕਾਮਯਾਬ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ ।

 

View this post on Instagram

 

Bapu Tere Karke Mai pairaan Te khlo Geya ??

A post shared by Mankirt Aulakh (ਔਲਖ) (@mankirtaulakh) on

You may also like