ਮਨਕਿਰਤ ਔਲਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ

written by Shaminder | July 16, 2021

ਮਨਕਿਰਤ ਔਲਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ । ਇਸ ਮੌਕੇ ਉਨ੍ਹਾਂ ਨੇ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਅਨੰਦ ਮਾਣਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟੇਕਿਆ । ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਗੁਰੂ ਘਰ ‘ਚ ਪਹੁੰਚ ਕੇ ਉਨ੍ਹਾਂ ਨੇ ਕੁਝ ਸਮਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ‘ਚ ਬਿਤਾਇਆ ।

Mankirt AUlakh Image From Instagram

ਹੋਰ ਪੜ੍ਹੋ : ਸੁਰੇਖਾ ਸੀਕਰੀ ਦਾ ਹੋਇਆ ਦਿਹਾਂਤ, ਜਾਣੋਂ ਕਿਸ ਤਰ੍ਹਾਂ ਕਾਲਜ ‘ਚ ਵਾਪਰੇ ਇੱਕ ਹਾਦਸੇ ਨੇ ਬਦਲ ਦਿੱਤੀ ਸੀ ਸੁਰੇਖਾ ਦੀ ਕਿਸਮਤ 

singer mankirt aulkh shared golden temple video with fans Image From Instagram

ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਬੀਤੇ ਦਿਨੀਂ ਉਹ ਲੇਹ ਲੱਦਾਖ ‘ਚ ਗੁਰਦੁਆਰਾ ਪੱਥਰ ਸਾਹਿਬ ਜੀ ਦੇ ਦਰਸ਼ਨ ਕਰਨ ਪਹੁੰਚੇ ਸਨ । ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

Mankirt-Aulakh Image From Instagram

ਉਹ ਜੰਮੂ ਕਸ਼ਮੀਰ ‘ਚ ਸਥਿਤ ਹੋਰ ਕਈ ਸੈਰ ਸਪਾਟੇ ਵਾਲੇ ਥਾਵਾਂ ‘ਤੇ ਵੀ ਘੁੰਮਣ ਗਏ ਸਨ ।ਮਨਕਿਰਤ ਔਲਖ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ।

0 Comments
0

You may also like