Advertisment

ਮਨਕਿਰਤ ਔਲਖ ਆਪਣੇ ਨਵੇਂ ਗੀਤ ਨਾਲ ਜਲਦ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ

author-image
By Shaminder
New Update
ਮਨਕਿਰਤ ਔਲਖ ਆਪਣੇ ਨਵੇਂ ਗੀਤ ਨਾਲ ਜਲਦ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ
Advertisment
ਮਨਕਿਰਤ ਔਲਖ ਜਲਦ ਹੀ ਆਪਣੇ ਨਵੇਂ ਗੀਤ 'ਗਲੋਕ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਸਾਬੀ ਭਿੰਦਰ ਨੇ ਲਿਖੇ ਨੇ ਜਦਕਿ ਮਿਊਜ਼ਿਕ ਦ ਕਿੱਡ ਨੇ ਦਿੱਤਾ ਹੈ ਅਤੇ ਵੀਡੀਓ ਰੂਪਨ ਬੱਲ ਨੇ ਤਿਆਰ ਕੀਤਾ ਹੈ । ਇਸ ਗੀਤ ਦਾ ਵੀਡੀਓ ਜਲਦ ਹੀ ਸਾਹਮਣੇ ਆਏਗਾ। ਹੋਰ ਵੇਖੋ:ਦੇਖੋ ਜਦੋਂ ਮਨਕਿਰਤ ਔਲਖ ਨੇ ਹਸੀਨ ਵਾਦੀਆਂ ‘ਚ ਗਾਇਆ ‘ਰੰਗ ਕਾਲਾ ਪੈ ਗਿਆ ਵੇ’ ਗੀਤ, ਫੈਨਸ ਨੇ ਕੁਝ ਇਸ ਤਰ੍ਹਾਂ ਕੀਤੀ ਤਾਰੀਫ਼ https://www.instagram.com/p/B5PJ99jAhQO/ ਇਹ ਗੀਤ ਕਿਸ ਦਿਨ ਰਿਲੀਜ਼ ਹੋਣ ਜਾ ਰਿਹਾ ਹੈ ਇਸ ਦਾ ਖੁਲਾਸਾ ਮਨਕਿਰਤ ਔਲਖ ਨੇ ਨਹੀਂ ਕੀਤਾ ਹੈ । ਪਰ ਇਸ ਗੀਤ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ । ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਹੋਰਨਾਂ ਗੀਤਾਂ ਨੂੰ ਪਿਆਰ ਮਿਲਿਆ ਹੈ ਇਸ ਗੀਤ ਨੂੰ ਵੀ ਸਰੋਤੇ ਪਿਆਰ ਦੇਣਗੇ । https://www.instagram.com/p/B49teC_gJVM/ ਮਨਕਿਰਤ ਔਲਖ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਜਿਸ 'ਚੋਂ ਜੱਟ ਦੀ ਕਲਿੱਪ,ਪਿੰਡ ਸਾਰਾ ਗੈਂਗਲੈਂਡ ਬਣਿਆ,ਬਦਨਾਮ ,ਚੂੜੇ ਵਾਲੀ ਬਾਂਹ ਸਣੇ ਕਈ ਗੀਤ ਗਾਏ ਹਨ ਜੋ ਸਰੋਤਿਆਂ ਦੀ ਪਹਿਲੀ ਪਸੰਦ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment