ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਦਾ ਅਨੰਦ ਮਾਣ ਰਹੇ ਮਨਕਿਰਤ ਔਲਖ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | July 08, 2021

ਮਨਕਿਰਤ ਔਲਖ ਏਨੀਂ ਦਿਨੀਂ ਕਸ਼ਮੀਰ ‘ਚ ਵੈਕੇਸ਼ਨ ਇਨਜੁਆਏ ਕਰ ਰਹੇ ਹਨ । ਬੀਤੇ ਦਿਨੀਂ ਉਹ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸਨ । ਹੁਣ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਵੀਡੀਓਜ਼ ਸਾਂਝੇ ਕੀਤੇ ਹਨ । ਜਿਸ ‘ਚ ਉਹ ਆਪਣੇ ਦੋਸਤਾਂ ਦੇ ਨਾਲ ਡੱਲ ਝੀਲ ‘ਤੇ ਸ਼ਿਕਾਰੇ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ ।

Mankirt ,

ਹੋਰ ਪੜ੍ਹੋ : ਇੱਕਲੇ ਸਿੱਖ ਨੌਜਵਾਨ ਲਈ ਆਸਟ੍ਰੇਲੀਆ ਸਰਕਾਰ ਨੇ ਭੇਜਿਆ ਜਹਾਜ਼, ਹਰ ਪਾਸੇ ਹੋ ਰਹੀ ਸ਼ਲਾਘਾ 

Mankirt,,

ਇਸ ਦੇ ਨਾਲ ਹੀ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਕਸ਼ਮੀਰ ‘ਚ ਪੰਜਾਬੀ ਗਾਇਕ ਪਹੁੰਚਿਆ ਹੈ ਤਾਂ ਉਨ੍ਹਾਂ ਦੀ ਇੱਕ ਝਲਕ ਪਾਉਣ ਦੇ ਲਈ ਪ੍ਰਸ਼ੰਸਕ ਉਤਾਵਲੇ ਦਿਖਾਈ ਦਿੱਤੇ । ਮਨਕਿਰਤ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਸਭ ਦੇ ਨਾਲ ਸੈਲਫੀ ਲਈ ।

ਮਨਕਿਰਤ ਔਲਖ ਨੇ ਸ਼੍ਰੀ ਨਗਰ ਦੇ ਐੱਸਐੱਸਪੀ ਸੰਦੀਪ ਚੌਧਰੀ ਦਾ ਵੀ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਉਨ੍ਹਾਂ ਵੱਲੋਂ ਮਿਲੇ ਪਿਆਰ ‘ਤੇ ਸਤਿਕਾਰ ‘ਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਦਿਖਾਈ ਦਿੱਤੇ ।

ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਉਨ੍ਹਾਂ ਦਾ ਬੇਗਮ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ । ਮਨਕਿਰਤ ਜਲਦ ਹੀ ਹੋਰ ਵੀ ਕਈ ਗੀਤ ਲੈ ਕੇ ਆਉਣ ਵਾਲੇ ਹਨ ।

0 Comments
0

You may also like