Advertisment

ਮਨਕਿਰਤ ਔਲਖ ਆਪਣੇ ਨਵੇਂ ਗੀਤ ‘ਪਿਆਰ ਦਾ ਸਬੂਤ’ ਦੇ ਨਾਲ ਹੋਏ ਹਾਜ਼ਰ

author-image
By Shaminder
New Update
ਮਨਕਿਰਤ ਔਲਖ ਆਪਣੇ ਨਵੇਂ ਗੀਤ ‘ਪਿਆਰ ਦਾ ਸਬੂਤ’ ਦੇ ਨਾਲ ਹੋਏ ਹਾਜ਼ਰ
Advertisment
ਮਨਕਿਰਤ ਔਲਖ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਨੇ । ‘ਪਿਆਰ ਦਾ ਸਬੂਤ’ ਟਾਈਟਲ ਹੇਠ ਆਏ ਇਸ ਗੀਤ ‘ਚ ਇੱਕ ਕੁੜੀ ਦਾ ਜ਼ਿਕਰ ਕੀਤਾ ਗਿਆ ਹੈ ।ਜੋ ਕਿ ਆਪਣੇ ਪ੍ਰੇਮੀ ਤੋਂ ਪਿਆਰ ਦਾ ਸਬੂਤ ਮੰਗਦੀ ਹੈ । ਗੀਤ ਦੇ ਬੋਲ ਦੀਪ ਸਟਾਰ ਵੱਲੋਂ ਲਿਖੇ ਗਏ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਐਵੀ ਸਰਾਂ ਨੇ । ਲਾਕ ਡਾਊਨ ਦੌਰਾਨ ਆਏ ਇਸ ਗੀਤ ਦਾ ਫ਼ਿਲਹਾਲ ਲਿਰਿਕਲ ਵੀਡੀਓ ਹੀ ਫ਼ਿਲਹਾਲ ਸਾਹਮਣੇ ਆਇਆ ਹੈ ਅਤੇ ਇਸ ਨੁੰ ਸਾਗਾ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । https://www.instagram.com/p/B_pQqMhjk8W/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਨਕਿਰਤ ਔਲਖ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਪਿੰਡ ਤੇਰਾ ਸਾਰਾ ਗੈਂਗਲੈਂਡ ਬਣਿਆ, ਗਲੌਕ, ਜੱਟਾ ਵੇ ,ਜੇਲ੍ਹ ਸਣੇ ਕਈ ਗੀਤ ਹਨ । https://www.instagram.com/p/B_kTyBrD11B/ ਜੋ ਕਿ ਸਰੋਤਿਆਂ ਦੀ ਜ਼ੁਬਾਨ ‘ਤੇ ਚੜੇ ਹੋਏ ਹਨ । ਪਰ ਸਭ ਤੋਂ ਫੇਮਸ ਜਿਹੜਾ ਗਾਣਾ ਹੈ ਉਹ ‘ਚੂੜੇ ਵਾਲੀ ਬਾਂਹ’, ‘ਚੜਦਾ ਸਿਆਲ’ ਹਰ ਕਿਸੇ ਦੀ ਪਹਿਲੀ ਪਸੰਦ ਹਨ ਅਤੇ ਅਕਸਰ ਡੀਜੇ ‘ਚ ਵਿਆਹਾਂ ‘ਚ ਚੱਲਦੇ ਰਹਿੰਦੇ ਹਨ । ਹਰਿਆਣੇ ਦਾ ਰਹਿਣ ਵਾਲਾ ਇਹ ਗੱਭਰੂ ਆਪਣੇ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਰਾਜ਼ ਕਰਦਾ ਹੈ । ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment