ਇਸ ਗਾਇਕ ਨਾਲ ਹੋਈ ਕੰਟਰੋਵਰਸੀ ’ਤੇ ਮਨਕਿਰਤ ਔਲਖ ਨੇ ਦਿੱਤਾ ਵੱਡਾ ਬਿਆਨ …!

written by Rupinder Kaler | February 26, 2020

ਪੀਟੀਸੀ ਪੰਜਾਬੀ ’ਤੇ ਦਿਖਾਏ ਜਾਣ ਵਾਲੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ’ਚ ਅੱਜ ਯਾਨੀ 26 ਫਰਵਰੀ ਨੂੰ ਗਾਇਕ ਮਨਕਿਰਤ ਔਲਖ ਆ ਰਹੇ ਹਨ । ਇਸ ਸ਼ੋਅ ਵਿੱਚ ਮਨਕਿਰਤ ਔਲਖ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲੇ । ਉਹਨਾਂ ਨੇ ਸ਼ੋਅ ਦੀ ਹੋਸਟ ਸਤਿੰਦਰ ਸੱਤੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਹ ਕਬੱਡੀ ਦੇ ਚੰਗੇ ਖਿਡਾਰੀ ਸਨ । ਇਸ ਤੋਂ ਇਲਾਵਾ ਉਹਨਾਂ ਨੇ ਗਾਇਕੀ ਦੇ ਖੇਤਰ ਵਿੱਚ ਆਉਣ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ।

Chaa Da Cup With Satinder Satti: Mankirt Aulakh Talks About His Love For Kabaddi Chaa Da Cup With Satinder Satti: Mankirt Aulakh Talks About His Love For Kabaddi
ਮਨਕਿਰਤ ਔਲਖ ਨੇ ਦੱਸਿਆ ਕਿ ਗਾਇਕੀ ਵਾਲਾ ਕੀੜਾ ਉਹਨਾਂ ਨੂੰ ਬਚਪਨ ਤੋਂ ਹੀ ਸੀ, ਤੇ ਉਹਨਾਂ ਦੇ ਦਾਦਾ ਜੀ ਇਸ ਖੇਤਰ ਵਿੱਚ ਲਿਆਉਣ ਲਈ ਹਮੇਸ਼ਾ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਸਨ । ਉਹ ਅਕਸਰ ਆਪਣੇ ਦਾਦਾ ਜੀ ਨੂੰ ਕਵੀਸ਼ਰੀ ਗਾ ਕੇ ਸੁਣਾਉਂਦੇ ਸਨ । ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਵਿੱਚ ਮਨਕਿਰਤ ਔਲਖ ਨੇ ਉਹਨਾਂ ਦੀ ਮਾਸਟਰ ਸਲੀਮ ਨਾਲ ਹੋਈ ਕੰਟਰੋਵਰਸੀ ’ਤੇ ਵੀ ਖੁੱਲ ਕੇ ਗੱਲ ਕੀਤੀ, ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਇਸ ਤੋਂ ਇਲਾਵਾ ਤੁਸੀਂ ਇਹ ਸ਼ੋਅ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । https://www.instagram.com/p/B8_j5ehBkuG/

0 Comments
0

You may also like