ਮਨਕਿਰਤ ਔਲਖ ਨੇ ਆਪਣੇ ਨਵਜੰਮੇ ਪੁੱਤਰ ਦਾ ਦਿਖਾਇਆ ਚਿਹਰਾ, ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

written by Lajwinder kaur | August 29, 2022

Mankirt Aulakh Shows face of his newborn son Imtiyaz Singh Aulakh: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਮਨਕਿਰਤ ਔਲਖ ਨੇ ਹਾਲ ਹੀ ‘ਚ ਆਪਣੇ ਬਾਪ ਬਣਨ ਦੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁੱਤਰ ਦੀ ਇੱਕ ਛੋਟੀ ਜਿਹੀ ਝਲਕ ਸਾਂਝੀ ਕੀਤੀ ਸੀ। ਪਰ ਪਹਿਲੀ ਵਾਰ ਹੈ ਜਦੋਂ ਗਾਇਕ ਨੇ ਆਪਣੇ ਪੁੱਤਰ ਦਾ ਚਿਹਰਾ ਜੱਗ ਜ਼ਾਹਿਰ ਵੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁੱਤਰ ਦਾ ਪੂਰਾ ਨਾਮ ਦੱਸਿਆ ਹੈ।

ਹੋਰ ਪੜ੍ਹੋ : ਬਿਪਾਸ਼ਾ ਬਾਸੂ ਨੇ ਹਰੇ ਰੰਗ ਦੀ ਡਰੈੱਸ 'ਚ ਦਿਖਾਇਆ ਬੇਬੀ ਬੰਪ, ਚਿਹਰੇ 'ਤੇ ਨਜ਼ਰ ਆ ਰਹੀ ਹੈ ਪ੍ਰੈਗਨੈਂਸੀ ਦੀ ਚਮਕ

mankirat aulkh with his son image source Instagram

ਉਨ੍ਹਾਂ ਨੇ ਆਪਣੇ ਨਵਜੰਮੇ ਪੁੱਤਰ ਦੀ ਇੱਕ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ- ‘Imtiyaz Singh Aulakh..ਸ਼ੁਕਰ ਆ ਵਾਹਿਗੁਰੂ ਜੀ’ ਤੇ ਨਾਲ ਹੀ ਹੱਥ ਜੋੜੇ ਹੋਏ ਵਾਲਾ ਇਮੋਜ਼ੀ ਵੀ ਸ਼ੇਅਰ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਲਗਾਤਾਰ ਕਮੈਂਟ ਕਰਕੇ ਨੰਨ੍ਹੇ ਔਲਖ ਦੀ ਤਾਰੀਫ ਕਰ ਰਹੇ ਨੇ ਤੇ ਨਾਲ ਹੀ ਮਨਕਿਰਤ ਔਲਖ ਨੂੰ ਵਧਾਈਆਂ ਦੇ ਰਹੇ ਹਨ।

inside image of singer mankirat with son image source Instagram

ਦੱਸ ਦਈਏ ਇਸੇ ਸਾਲ 21 ਜੂਨ ਨੂੰ ਮਨਕਿਰਤ ਔਲਖ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਉਨ੍ਹਾਂ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਮਨਕਿਰਤ ਔਲਖ ਉੱਤੇ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀ ਮੌਤ 'ਚ ਹੱਥ ਹੋਣ ਦਾ ਅਤੇ ਫਿਰ ਵਿਦੇਸ਼ ਭੱਜਣ ਵਰਗੀਆਂ ਗੱਲਾਂ ਨੇ ਜ਼ੋਰ ਫੜਿਆ ਹੋਇਆ ਸੀ।

inside image of son face image source Instagram

ਜਿਸ ਕਰਕੇ ਮਨਕਿਰਤ ਔਲਖ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਆ ਕੇ ਆਪਣੀ ਚੁੱਪੀ ਤੋੜੀ ਸੀ ਤੇ ਕਿਹਾ  ਕਿ ਉਹ ਕੈਨੇਡਾ ਇਸ ਲਈ ਗਏ ਕਿਉਂਕਿ ਉਨ੍ਹਾਂ ਪਤਨੀ ਗਰਭਵਤੀ ਸੀ । ਉਹ 21 ਜੂਨ ਨੂੰ ਪਿਤਾ ਬਣੇ ਨੇ। ਉਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਆਪਣੀਆਂ ਪੋਸਟਾਂ ਅਤੇ ਲਾਈਵ ਵੀਡੀਓਜ਼ 'ਚ ਕਿਹਾ ਕਿ ਉਨ੍ਹਾਂ ਨੂੰ ਵੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਦੁੱਖ ਹੈ ਤੇ ਉਨ੍ਹਾਂ ਉੱਤੇ ਬਿਨ੍ਹਾਂ ਕੋਈ ਪੜਤਾਲ ਕੀਤੇ ਬਿਨ੍ਹਾਂ ਹੀ ਇਲਜ਼ਾਮ ਲਗਾਏ ਜਾ ਰਹੇ ਹਨ। ਦੱਸ ਦਈਏ ਸੋਸ਼ਲ ਮੀਡੀਆ ਉੱਤੇ ਮਨਕਿਰਤ ਔਲਖ ਨੂੰ ਵੀ ਗੈਂਗਸਟਰਾਂ ਵੱਲੋਂ ਲਗਾਤਾਰ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ।

You may also like