ਮਨਕਿਰਤ ਔਲਖ ਕਿਊਟ ਜਿਹੀ ਬੱਚੀ ਦੇ ਨਾਲ ਖੇਡਦੇ ਆਏ ਨਜ਼ਰ, ਸਾਂਝਾ ਕੀਤਾ ਵੀਡੀਓ

written by Shaminder | September 14, 2021

ਗਾਇਕ ਮਨਕਿਰਤ ਔਲਖ (Mankirt Aulakh )ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ (Video )  ‘ਚ ਮਨਕਿਰਤ ਔਲਖ ਇੱਕ ਬੱਚੀ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ ਅਤੇ ਖੂਬ ਮਸਤੀ ਕਰ ਰਹੇ ਹਨ । ਗਾਇਕ ਦੇ ਪ੍ਰਸ਼ੰਸਕਾਂ ਨੂੰ ਉਸ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਸਿਮਰਤ ਸੰਧੂ ਦਾ ਗੀਤ ‘ਲੋਰ’ ਚੱਲਦਾ ਹੋਇਆ ਸੁਣਾਈ ਦੇ ਰਿਹਾ ਹੈ ।

Mankirt -min Image From Instagram

ਹੋਰ ਪੜ੍ਹੋ : ਮਾਸਟਰ ਸਲੀਮ ਨੂੰ ਬਾਲੀਵੁੱਡ ਵਿੱਚ ਗਾਉਣ ਦਾ ਇਸ ਤਰ੍ਹਾਂ ਮਿਲਿਆ ਸੀ ਮੌਕਾ, ਜਾਣੋਂ ਦਿਲਚਸਪ ਕਹਾਣੀ

ਇਹ ਬੱਚੀ ਕੌਣ ਹੈ ਇਸ ਬਾਰੇ ਤਾਂ ਮਨਕਿਰਤ ਔਲਖ ਨੇ ਕੁਝ ਵੀ ਨਹੀਂ ਲਿਖਿਆ, ਪਰ ਪ੍ਰਸ਼ੰਸਕਾਂ ਵੱਲੋਂ ਵੀ ਇਸ ‘ਤੇ ਲਗਾਤਾਰ ਇਮੋਜ਼ੀ ਪੋਸਟ ਕੀਤੇ ਜਾ ਰਹੇ ਹਨ ।

ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ।

Mankirt,,

ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਮਨਕਿਰਤ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਬੀਤੇ ਦਿਨੀਂ ਉਹ ਕਸ਼ਮੀਰ ਗਏ ਸਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਇਸ ਤੋਂ ਇਲਾਵਾ ਮਨਕਿਰਤ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੀ ਜਾਣਕਾਰੀ ਵੀ ਸਾਂਝੀ ਕਰਦੇ ਰਹਿੰਦੇ ਹਨ ।

 

0 Comments
0

You may also like