ਵਿੱਕੀ ਮਿੱਢੂਖੇੜਾ ਦੇ ਦਿਹਾਂਤ ‘ਤੇ ਮਨਕਿਰਤ ਔਲਖ ਨੇ ਪਾਈ ਭਾਵੁਕ ਪੋਸਟ, ਤਸਵੀਰਾਂ ਸਾਂਝੀਆਂ ਕਰਕੇ ਆਖੀ ਵੱਡੀ ਗੱਲ

written by Shaminder | August 10, 2021

ਵਿੱਕੀ ਮਿੱਢੂਖੇੜਾ Vicky Middhukhera ਦੀ ਮੌਤ ‘ਤੇ ਮਨਕਿਰਤ ਔਲਖ Mankirt Aulakh ਨੇ ਦੁੱਖ ਜਤਾਇਆ ਹੈ । ਗਾਇਕ ਨੇ ਇੱਕ ਵਿੱਕੀ ਮਿੱਢੂਖੇੜਾ ਦੇ ਦਿਹਾਂਤ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਸ਼ੇਰ ਵਰਗਾ ਭਰਾ ਛੱਡ ਗਿਆ, ਬਹੁਤ ਦੁਨੀਆ ਦੇਖੀ ਪਰ ਵਿੱਕੀ ਵੀਰ ਦੀ ਵੱਖਰੀ ਹੀ ਗੱਲਬਾਤ ਸੀ । ਹਮੇਸ਼ਾ ਪਾਜ਼ੀਟਿਵ ਰਹਿਣਾ ਤੇ ਹਮੇਸ਼ਾ ਕਿਸੇ ਦੀ ਕਾਮਯਾਬੀ ਤੋਂ ਖੁਸ਼ ਹੋਣਾ, ਹਰ ਇੱਕ ਬੰਦੇ ਨੂੰ ਨਾਲ ਜੋੜ ਕੇ ਚੱਲਣ ਵਾਲਾ ਬਾਦਸ਼ਾਹ ਬੰਦਾ ਅੱਜ ਕੱਲਾ ਹੀ ਚਲਾ ਗਿਆ।

Vicky And Mankirat -min Image From Instagram

ਹੋਰ ਪੜ੍ਹੋ : ਭਾਈ ਅੰਮ੍ਰਿਤਪਾਲ ਸਿੰਘ ਦਾ ਨਵਾਂ ਸ਼ਬਦ ‘ਐਸੀ ਮਾਂਗੁ ਗੋਬਿਦ ਤੇ’ ਹੋਇਆ ਰਿਲੀਜ਼ 

ਬਹੁਤ ਵੱਡਾ ਘਾਟਾ ਹੋਇਆ ਵਿੱਕੀ ਵੀਰ ਦੇ ਜਾਣ ਦਾ, ਹਰ ਇੱਕ ਉਸ ਜਣੇ ਨੂੰ ਜੋ ਭਰਾ ਨਾਲ ਅਟੈਚ ਸੀ । ਵਾਹਿਗੁਰੂ ਪਰਿਵਾਰ ਨੂੰ ਹੌਸਲਾ ਦੇਵੇ ਅਤੇ ਵੀਰ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ’। ਮਨਕਿਰਤ ਔਲਖ ਨੇ ਆਪਣੇ ਦੋਸਤ ਵਿੱਕੀ ਦੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ । ਮਨਕਿਰਤ ਔਲਖ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਹੋਰ ਕੋਈ ਆਪਣਾ ਪ੍ਰਤੀਕਰਮ ਦੇ ਰਿਹਾ ਹੈ ਅਤੇ ਗਾਇਕ ਨੂੰ ਉਨ੍ਹਾਂ ਦੇ ਦੋਸਤ ਦੇ ਦਿਹਾਂਤ ‘ਤੇ ਹੌਸਲਾ ਦੇ ਰਿਹਾ ਹੈ ।

Vicky And Mankirat -min Image From Instagram

ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਬੀਤੇ ਦਿਨੀਂ ਉਹ ਲੇਹ ਲੱਦਾਖ ‘ਚ ਘੁੰਮਣ ਗਏ ਸਨ ਜਿੱਥੇ ਉਨ੍ਹਾਂ ਨੇ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਵੀ ਕੀਤੇ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਥਾਵਾਂ ‘ਤੇ ਗਏ ਸਨ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਝੀਆਂ ਕੀਤੀਆਂ ਸਨ ।

0 Comments
0

You may also like