ਮਨਮੋਹਨ ਵਾਰਿਸ ਦੇ ਜਨਮ ਦਿਨ ਤੇ ਜਾਣੋਂ ਕਿਸ ਤਰ੍ਹਾਂ ਸ਼ੁਰੂ ਹੋਇਆ ਉਹਨਾਂ ਦਾ ਸੰਗੀਤਕ ਸਫ਼ਰ

written by Rupinder Kaler | August 03, 2021

ਮਨਮੋਹਨ ਵਾਰਿਸ ਨੇ ਆਪਣੇ ਗੀਤਾਂ ਨਾਲ ਨਾ ਸਿਰਫ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੈ ਬਲਕਿ ਉਹਨਾਂ ਨੇ ਆਪਣੇ ਗੀਤਾਂ ਨਾਲ ਪੰਜਾਬੀ ਸਭਿਆਚਾਰ ਨੂੰ ਘਰ ਘਰ ਪਹੁਚਾਇਆ ਹੈ । ਉਨ੍ਹਾਂ ਨੂੰ ਖਾਸ ਕਰਕੇ ਪੰਜਾਬੀ ਵਿਰਸਾ ਰਾਹੀਂ ਵੀ ਜਾਣਿਆ ਜਾਂਦਾ ਹੈ । ਉਹਨਾਂ ਦੇ ਮੁਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ ਵਿਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ 11 ਸਾਲ ਦੀ ਉਮਰ ਵਿਚ ਆਪਣੇ ਰਸਮੀ ਸੰਗੀਤ ਦੀ ਸਿਖਲਾਈ ਸ਼ੁਰੂ ਕੀਤੀ।

manmohan waris image Pic Courtesy: Instagram

ਹੋਰ ਪੜ੍ਹੋ :

ਪੈਸਿਆਂ ਦੀ ਕਮੀ ਕਾਰਨ ਇਲਾਜ ਨਹੀਂ ਕਰਵਾ ਪਾਇਆ ਜੋਧਾ ਅਕਬਰ ਫੇਮ ਅਦਾਕਾਰ ਲੋਕੇਂਦਰ ਸਿੰਘ, ਹੁਣ ਜਾਨ ਬਚਾਉਣ ਲਈ ਕਟਵਾੳੇੁਣਾ ਪਿਆ ਪੈਰ

Manmohan Waris latest Sufi song Rabb warga yaar out tomorrow Pic Courtesy: Instagram

ਉਸਨੇ ਆਪਣੇ ਛੋਟੇ ਭਰਾ ਸੰਗਤਾਰ ਅਤੇ ਕਮਲ ਹੀਰ ਨੂੰ ਵੀ ਸੰਗੀਤ ਦੇ ਗੁਰ ਸਿਖਾਏ । ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਹਾਸਲ ਕੀਤੀ। ਛੇਤੀ ਹੀ, ਉਸ ਦਾ ਪਰਿਵਾਰ 1990 ਵਿਚ ਕੈਨੇਡਾ ਚਲਾ ਗਿਆ ਜਿੱਥੇ 1993 ਵਿਚ ਉਸ ਨੇ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ, *ਗੈਰਾਂ ਨਾਲ ਪੀਂਘਾਂ ਝੂਟ ਦੀਏ*।

manmohan waris Pic Courtesy: Instagram

ਇਸ ਤੋਂ ਬਾਅਦ ਉਸ ਦਾ ਹਰ ਗੀਤ ਹਿੱਟ ਹੋਣ ਲੱਗਾ । ਵਾਰਿਸ ਦੇ ਹਿੱਟ ਗੀਤਾਂ ਵਿੱਚ ਹਸਦੀ ਦੇ ਫੁੱਲ ਕਿਰਦੇ, ਸੱਜਰੇ ਚੱਲੇ ਮੁਕਲਾਵੇ ਅਤੇ 'ਗਲੀ ਗਲੀ ਵਿਚ ਹੋਕੇ' ਸ਼ਾਮਿਲ ਹਨ। 1998 ਵਿਚ ਮਨਮੋਹਣ ਵਾਰਿਸ ਨੇ ਗੀਤ *ਕਿਤੇ ਕੱਲੀ ਬਹਿ ਕੇ ਸੋਚੀ ਨੀ* ਨੂੰ ਰਿਲੀਜ਼ ਕੀਤਾ, ਇਸ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲਿਆ। ਪੰਜਾਬੀ ਵਿਰਸਾ ਸ਼ੋਆਂ ਨਾਲ ਇਕ ਵੱਖਰਾ ਮੁਕਾਮ ਹਾਸਲ ਕਰਨ ਵਾਲੀ ਵਾਰਿਸ ਭਰਾਵਾਂ ਦੀ ਤਿੱਕੜੀ ਨੂੰ ਦੇਸ਼-ਵਿਦੇਸ਼ ਵਿਚ ਵਸਦੇ ਸਰੋਤਿਆਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ ।

 

You may also like