‘ਲੌਂਗ ਲਾਚੀ’ ਗਾਇਕਾ ਮੰਨਤ ਨੂਰ ਨੂੰ ਲੈ ਕੇ ਉੱਡੀ ਇਹ ਅਫ਼ਵਾਹ, ਗਾਇਕਾ ਨੇ ਵੀਡੀਓ ਸ਼ੇਅਰ ਕਰਕੇ ਝੂਠੀ ਅਫ਼ਵਾਹ ਫੈਲਾਉਣ ਵਾਲੇ ਗਰੁੱਪ ਨੂੰ ਪਾਈ ਝਾੜ, ਦੇਖੋ ਵੀਡੀਓ

written by Lajwinder kaur | August 13, 2020

ਲੌਂਗ ਲਾਚੀ ਫੇਮ ਗਾਇਕਾ ਮੰਨਤ ਨੂਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਇੱਕ ਵੀਡੀਓ ਸੁਨੇਹਾ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ ।

 

View this post on Instagram

 

A post shared by MANNAT NOOR (@mannatnoormusic) on

 ਇਸ ਵੀਡੀਓ ‘ਚ ਉਨ੍ਹਾਂ ਦੱਸਿਆ ਹੈ ਕਿ ਕੋਈ ਅਜਿਹਾ ਵੈਟਸਐੱਪ ਗਰੁੱਪ ਹੈ ਜੋ ਉਨ੍ਹਾਂ ਦੀ ਇੱਕ ਤਸਵੀਰ ਸ਼ੇਅਰ ਕਰ ਰਿਹਾ, ਜਿਸ ‘ਚ ਉਹ ਆਪਣੀ ਭੈਣ ਦੇ ਨਾਲ ਨਜ਼ਰ ਆ ਰਹੇ ਨੇ । ਇਸ ਫੋਟੋ ਨੂੰ ਸ਼ੇਅਰ ਕਰਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਕਿਡਨੈਪ ਕੀਤਾ ਗਿਆ ਹੈ । ਜਦੋਂ ਇਹ ਖ਼ਬਰ ਉਨ੍ਹਾਂ ਕੋਲ ਆਈ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਿਆ ਕਿ ਕਿਵੇਂ ਲੋਕੀਂ ਝੂਠੀਆਂ ਅਫ਼ਵਾਹਾਂ ਫੈਲਾਉਂਦੇ ਨੇ । ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦ ਪਤਾ ਚੱਲ ਜਾਵੇਗਾ ਕਿ ਇਸ ਮਾੜੀ ਹਰਕਤ ਪਿੱਛੇ ਕੌਣ ਹੈ । ਉਨ੍ਹਾਂ ਨੇ ਕਿਹਾ ਹੈ ਕਿ ਪਤਾ ਨਹੀਂ ਲੋਕਾਂ ਨੂੰ ਅਜਿਹੀ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਕੀ ਮਿਲਦਾ ਹੈ ।

ਉਨ੍ਹਾਂ ਨੇ ਵੀਡੀਓ ‘ਚ ਕਿਹਾ ਕਿ ਮੈਂ ਤੇ ਮੇਰੀ ਭੈਣ ਠੀਕ ਠਾਕ ਆਪਣੇ ਘਰ ‘ਚ ਹੀ ਨੇ । ਦੱਸ ਦਈਏ ਮੰਨਤ ਨੂਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਹੈ । ਉਹ ਪੰਜਾਬੀ ਫ਼ਿਲਮਾਂ ‘ਚ ਵੀ ਕਈ ਸੁਪਰ ਹਿੱਟ ਗੀਤ ਗਾ ਚੁੱਕੇ ਨੇ ।

You may also like