Advertisment

‘ਲੌਂਗ ਲਾਚੀ’ ਗਾਇਕਾ ਮੰਨਤ ਨੂਰ ਨੂੰ ਲੈ ਕੇ ਉੱਡੀ ਇਹ ਅਫ਼ਵਾਹ, ਗਾਇਕਾ ਨੇ ਵੀਡੀਓ ਸ਼ੇਅਰ ਕਰਕੇ ਝੂਠੀ ਅਫ਼ਵਾਹ ਫੈਲਾਉਣ ਵਾਲੇ ਗਰੁੱਪ ਨੂੰ ਪਾਈ ਝਾੜ, ਦੇਖੋ ਵੀਡੀਓ

author-image
By Lajwinder kaur
New Update
‘ਲੌਂਗ ਲਾਚੀ’ ਗਾਇਕਾ ਮੰਨਤ ਨੂਰ ਨੂੰ ਲੈ ਕੇ ਉੱਡੀ ਇਹ ਅਫ਼ਵਾਹ, ਗਾਇਕਾ ਨੇ ਵੀਡੀਓ ਸ਼ੇਅਰ ਕਰਕੇ ਝੂਠੀ ਅਫ਼ਵਾਹ ਫੈਲਾਉਣ ਵਾਲੇ ਗਰੁੱਪ ਨੂੰ ਪਾਈ ਝਾੜ, ਦੇਖੋ ਵੀਡੀਓ
Advertisment
ਲੌਂਗ ਲਾਚੀ ਫੇਮ ਗਾਇਕਾ ਮੰਨਤ ਨੂਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਇੱਕ ਵੀਡੀਓ ਸੁਨੇਹਾ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ ।
 
View this post on Instagram
 

A post shared by MANNAT NOOR (@mannatnoormusic) on

Advertisment
publive-image  ਇਸ ਵੀਡੀਓ ‘ਚ ਉਨ੍ਹਾਂ ਦੱਸਿਆ ਹੈ ਕਿ ਕੋਈ ਅਜਿਹਾ ਵੈਟਸਐੱਪ ਗਰੁੱਪ ਹੈ ਜੋ ਉਨ੍ਹਾਂ ਦੀ ਇੱਕ ਤਸਵੀਰ ਸ਼ੇਅਰ ਕਰ ਰਿਹਾ, ਜਿਸ ‘ਚ ਉਹ ਆਪਣੀ ਭੈਣ ਦੇ ਨਾਲ ਨਜ਼ਰ ਆ ਰਹੇ ਨੇ । ਇਸ ਫੋਟੋ ਨੂੰ ਸ਼ੇਅਰ ਕਰਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਕਿਡਨੈਪ ਕੀਤਾ ਗਿਆ ਹੈ । ਜਦੋਂ ਇਹ ਖ਼ਬਰ ਉਨ੍ਹਾਂ ਕੋਲ ਆਈ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਿਆ ਕਿ ਕਿਵੇਂ ਲੋਕੀਂ ਝੂਠੀਆਂ ਅਫ਼ਵਾਹਾਂ ਫੈਲਾਉਂਦੇ ਨੇ । ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦ ਪਤਾ ਚੱਲ ਜਾਵੇਗਾ ਕਿ ਇਸ ਮਾੜੀ ਹਰਕਤ ਪਿੱਛੇ ਕੌਣ ਹੈ । ਉਨ੍ਹਾਂ ਨੇ ਕਿਹਾ ਹੈ ਕਿ ਪਤਾ ਨਹੀਂ ਲੋਕਾਂ ਨੂੰ ਅਜਿਹੀ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਕੀ ਮਿਲਦਾ ਹੈ । publive-image ਉਨ੍ਹਾਂ ਨੇ ਵੀਡੀਓ ‘ਚ ਕਿਹਾ ਕਿ ਮੈਂ ਤੇ ਮੇਰੀ ਭੈਣ ਠੀਕ ਠਾਕ ਆਪਣੇ ਘਰ ‘ਚ ਹੀ ਨੇ । ਦੱਸ ਦਈਏ ਮੰਨਤ ਨੂਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਹੈ । ਉਹ ਪੰਜਾਬੀ ਫ਼ਿਲਮਾਂ ‘ਚ ਵੀ ਕਈ ਸੁਪਰ ਹਿੱਟ ਗੀਤ ਗਾ ਚੁੱਕੇ ਨੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment