ਮੰਨਤ ਨੂਰ ਦਾ ਨਵਾਂ ਗੀਤ ‘ਮੇਰਾ ਮਾਹੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  August 06th 2021 06:00 PM  |  Updated: August 06th 2021 06:00 PM

ਮੰਨਤ ਨੂਰ ਦਾ ਨਵਾਂ ਗੀਤ ‘ਮੇਰਾ ਮਾਹੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਮੰਨਤ ਨੂਰ ਦਾ ਗੀਤ ‘ਮੇਰਾ ਮਾਹੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੁਰਨੀਤ ਦੋਸਾਂਝ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ। ਵੀਡੀਓ ਤੇਜੀ ਸੰਧੂ ਨੇ ਤਿਆਰ ਕੀਤਾ ਹੈ । ਫੀਚਰਿੰਗ ‘ਚ ਮੰਨਤ ਨੂਰ ਅਤੇ ਯੁਵਰਾਜ ਹੰਸ ਨਜ਼ਰ ਆ ਰਹੇ ਹਨ । ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਮਾਂ ਨੂੰ ਉਸ ਦਾ ਵਿਆਹ ਕਰਨ ਲਈ ਪ੍ਰੇਰਦੀ ਹੈ ।

Yuvraj -min Image From Mannat Noor Song

ਹੋਰ ਪੜ੍ਹੋ : ਮਹਾਰਾਸ਼ਟਰ ਦੇ ਹੜ੍ਹ ਪੀੜਤਾਂ ਲਈ ਅਦਾਕਾਰ ਸੋਨੂੰ ਸੂਦ ਨੇ ਭੇਜੀ ਮਦਦ 

Mannat ,,-min Image From Mannat Noor Song

ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਮੰਨਤ ਨੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦੇ ਚੁੱਕੇ ਹਨ । ‘ਸੰਦਲੀ ਸੰਦਲੀ’ ਗੀਤ ਤਾਂ ਏਨਾਂ ਕੁ ਮਕਬੂਲ ਹੋਇਆ ਕਿ ਕੌਮਾਂਤਰੀ ਪੱਧਰ ‘ਤੇ ਇਸ ਗੀਤ ਨੂੰ ਪਛਾਣ ਮਿਲੀ ਸੀ ।

Mannat -min Image From Mannat Noor Song

ਯੁਵਰਾਜ ਹੰਸ ਵੀ ਕਈ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਗੀਤਾਂ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ । ਉਨ੍ਹਾਂ ਨੇ ‘ਯਾਰ ਅਣਮੁੱਲੇ’ ਵਰਗੀਆਂ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network