Advertisment

ਅਦਾਕਾਰੀ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਨਾਉਣ ਵਾਲੇ ਮਨੋਜ ਵਾਜਪੇਈ, ਇਸ ਵਜ੍ਹਾ ਕਰਕੇ ਕਰਨਾ ਚਾਹੁੰਦੇ ਸਨ ਖੁਦਕੁਸ਼ੀ

author-image
By Rupinder Kaler
New Update
ਅਦਾਕਾਰੀ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਨਾਉਣ ਵਾਲੇ ਮਨੋਜ ਵਾਜਪੇਈ, ਇਸ ਵਜ੍ਹਾ ਕਰਕੇ ਕਰਨਾ ਚਾਹੁੰਦੇ ਸਨ ਖੁਦਕੁਸ਼ੀ
Advertisment
ਮਨੋਜ ਵਾਜਪੇਈ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ ਪਰ ਇੱਕ ਅਜਿਹਾ ਸਮਾਂ ਸੀ ਜਦੋਂ ਉਹ ਅਦਾਕਾਰੀ ਛੱਡ ਕੇ ਖੁਦਕੁਸ਼ੀ ਕਰਨ ਬਾਰੇ ਸੋਚਦੇ ਸਨ । ਅਜਿਹਾ ਉਹਨਾਂ ਨੇ ਕਿਉਂ ਸੋਚਿਆ ਇਸ ਦਾ ਖੁਲਾਸਾ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ । ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਬਿਹਾਰ ਤੇ ਨੇਪਾਲ ਦੇ ਬਾਰਡਰ ਤੇ ਵੱਸੇ ਇੱਕ ਪਿੰਡ ਦਾ ਬੱਚਾ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਬਾਰੇ ਸੋਚਦਾ ਸੀ । ਬੇਲਵਾ ਪਿੰਡ ਦਾ ਰਹਿਣ ਵਾਲਾ ਬੱਚਾ ਕੋਈ ਹੋਰ ਕੋਈ ਨਹੀਂ ਸੀ ਬਲਕਿ ਮਨੋਜ ਵਾਜਪੇਈ ਸੀ । https://www.instagram.com/p/B9q8QmkHMPa/ 17 ਸਾਲ ਦੀ ਉਮਰ ਵਿੱਚ ਮਨੋਜ ਨੇ ਇੱਕ ਸਕੂਲ ਵਿੱਚ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਉਸ ਸਮਂੇ ਮਨੋਜ ਨਸੀਰੂਦੀਨ ਸ਼ਾਹ ਤੇ ਰਾਜ ਬੱਬਰ ਦੀ ਇੰਟਰਵਿਊ ਅਖ਼ਬਾਰ ਵਿੱਚ ਪੜ੍ਹਦੇ ਹੁੰਦੇ ਸਨ ਤੇ ਇਹਨਾਂ ਦੋਹਾਂ ਤੋਂ ਪ੍ਰੇਰਿਤ ਹੋ ਕੇ ਉਹ ਦਿੱਲੀ ਆ ਗਏ । ਇੱਥੇ ਉਹਨਾਂ ਨੇ ਚਾਰ ਵਾਰ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਦਾਖਲਾ ਲੈਣ ਲਈ ਅਪਲਾਈ ਕੀਤਾ ਪਰ ਹਰ ਵਾਰ ਉਹ ਰਿਜੈਕਟ ਹੋ ਗਏ ।
Advertisment
https://www.instagram.com/p/B8vQGGRnErW/ ਇਸ ਵਜ੍ਹਾ ਕਰਕੇ ਉਹ ਅੰਦਰੋ ਅੰਦਰ ਏਨਾਂ ਟੁੱਟ ਗਏ ਕਿ ਉਹਨਾਂ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ ।ਇਸ ਸਭ ਦੇ ਚਲਦੇ ਉਹਨਾਂ ਨੂੰ ਕਿਸੇ ਨੇ ਨੁੱਕੜ ਨਾਟਕ ਕਰਨ ਦੀ ਸਲਾਹ ਦਿੱਤੀ । ਮਨੋਜ ਨੂੰ ਇਹ ਆਈਡੀਆ ਏਨਾਂ ਪਸੰਦ ਆਇਆ ਕਿ ਉਹ ਨੁੱਕੜ ਨਾਟਕ ਕਰਨ ਲੱਗੇ । ਇਸ ਕੰਮ ਨਾਲ ਉਹਨਾਂ ਨੂੰ ਬਹੁਤ ਸਕੂਨ ਮਿਲਦਾ ਸੀ ਤੇ ਖੁਦਕੁਸ਼ੀ ਕਰਨ ਦਾ ਖਿਆਲ ਉਹਨਾਂ ਨੇ ਛੱਡ ਦਿੱਤਾ । https://www.instagram.com/p/B77hcbTnYLS/ ਇਸ ਤੋਂ ਬਾਅਦ ਉਹ ਗੈ੍ਰਜੂਏਸ਼ਨ ਦੀ ਪੜ੍ਹਾਈ ਕਰਨ ਲਈ ਅਲੀਗੜ੍ਹ ਯੂਨੀਵਰਸਿਟੀ ਚਲੇ ਗਏ । ਇੱਥੇ ਉਹਨਾਂ ਦੀ ਮੁਲਾਕਾਤ ਫੇਮਸ ਡਾਇਰੈਕਟਰ ਅਨੁਭਵ ਸਿਨ੍ਹਾ ਨਾਲ ਹੋ ਗਈ । ਅਨੁਭਵ ਦੇ ਇੱਕ ਨਾਟਕ ਵਿੱਚ ਮਨੋਜ ਨੇ ਕੰਮ ਕੀਤਾ ਸੀ । https://www.instagram.com/p/B6xldjAnZFi/ ਇਸ ਤੋਂ ਬਾਅਦ ਉਹਨਾਂ ਨੇ ਕਾਫੀ ਸ਼ੰਘਰਸ ਕੀਤਾ । ਗੋਵਿੰਦ ਨਿਹਲਾਨੀ ਦੀ ਫ਼ਿਲਮ ਦ੍ਰੋਹਕਾਲ ਵਿੱਚ ਉਸ ਨੇ ਛੋਟਾ ਜਿਹਾ ਰੋਲ ਕੀਤਾ । ਸ਼ੇਖਰ ਕਪੂਰ ਦੀ ਫ਼ਿਲਮ ਬੈਂਡਿਟ ਕਵੀਨ ਵਿੱਚ ਉਹਨਾਂ ਦੀ ਅਦਾਕਾਰੀ ਦੀ ਤਾਰੀਫ ਕੀਤੀ ਗਈ । ਪਰ ਅਸਲ ਪਹਿਚਾਣ ਮਿਲੀ ਫ਼ਿਲਮ ਸੱਤਿਆ ਨਾਲ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment