ਮਨੋਜ ਮੁੰਤਸ਼ਿਰ ਨੇ ਸ਼ਿਲਪਾ ਸ਼ੈੱਟੀ ਨੂੰ ਦੱਸਿਆ ਬੁੱਧੀ ਬਦਾਮ ਖਾਣ ਦੇ ਨਾਲ ਨਹੀਂ, ਧੋਖੇ ਖਾਣ ਨਾਲ ਆਉਂਦੀ ਹੈ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ

written by Shaminder | December 08, 2021

ਸ਼ਿਲਪਾ ਸ਼ੈੱਟੀ (Shilpa Shetty) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਏਨੀਂ ਦਿਨੀਂ ਉਹ ਕਈ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ । ਕੁਝ ਸਮਾਂ ਪਹਿਲਾਂ ਰਾਜ ਕੁੰਦਰਾ  ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਮੁੜ ਤੋਂ ਉਹ ਸੋਸ਼ਲ ਮੀਡੀਆ ‘ਤੇ ਐਕਟਿਵ ਹੋ ਚੁੱਕੀ ਹੈ । ਸ਼ਿਲਪਾ ਸ਼ੈੱਟੀ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਮਨੋਜ ਮੁੰਤਸ਼ਿਰ (Manoj Muntashir) ਦੇ ਨਾਲ ਨਜ਼ਰ ਆ ਰਹੀ ਹੈ ।

Shilpa-Shetty image From instagram

ਹੋਰ ਪੜ੍ਹੋ : ਛੇ ਸਾਲੀਆਂ ਦਾ ਜੀਜਾ ਬਣਨ ਜਾ ਰਿਹਾ ਹੈ ਵਿੱਕੀ ਕੌਸ਼ਲ, ਜਾਣੋਂ ਹੋਰ ਕੌਣ-ਕੌਣ ਹੈ ਕੈਟਰੀਨਾ ਦੇ ਪਰਿਵਾਰ ‘ਚ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਬਦਾਮ ਖਾਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸੇ ਦੌਰਾਨ ਮਨੋਜ ਮੁੰਤਸ਼ਿਰ ਕੁਝ ਅਜਿਹਾ ਬੋਲ ਦਿੰਦੇ ਹਨ ਕਿ ਜਿਸ ਕਾਰਨ ਸਭ ਦੀ ਬੋਲਤੀ ਬੰਦ ਹੋ ਜਾਂਦੀ ਹੈ । ਸ਼ਿਲਪਾ ਸ਼ੈੱਟੀ ਨੂੰ ਬਦਾਮ ਖਾਂਦੇ ਹੋਏ ਦੇਖ ਕੇ ਮਨੋਜ ਸ਼ਿਲਪਾ ਨੂੰ ਕਹਿੰਦਾ ਹੈ ਕਿ ‘ਬੁੱਧੀ ਬਦਾਮ ਖਾਣ ਨਾਲ ਨਹੀਂ ਧੋਖੇ ਖਾਣ ਦੇ ਨਾਲ ਆਉਂਦੀ ਹੈ’।

Manoj Muntashir image From google

ਇਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਕਹਿੰਦੀ ਹੈ ‘ਅੱਛਾ ਤੁਸੀਂ ਬਦਾਮ ਨਹੀਂ ਧੋਖੇ ਖਾਂਦੇ ਹੋ ਇਸੇ ਲਈ’ । ਜਿਸ ਤੋਂ ਬਾਅਦ ਮਨੋਜ ਆਪਣਾ ਸਿਰ ਫੜ ਲੈਂਦੇ ਹਨ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹਾਲ ਹੀ ‘ਚ ਉਨ੍ਹਾਂ ਦੀ ਪਰੇਸ਼ ਰਾਵਲ ਦੇ ਨਾਲ ਆਈ ਫ਼ਿਲਮ ‘ਹੰਗਾਮਾ-੨’ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਸ਼ਿਲਪਾ ਸ਼ੈੱਟੀ ਜਿੱਥੇ ਇੱਕ ਬਿਹਤਰੀਨ ਅਦਾਕਾਰਾ ਹੈ, ਉੱਥੇ ਹੀ ਉਹ ਕਾਫੀ ਫਿੱਟਨੈਸ ਫਰੀਕ ਵੀ ਹੈ । ਯੋਗਾ ਕਰਕੇ ਉਹ ਖੁਦ ਨੂੰ ਫਿੱਟ ਰੱਖਦੀ ਹੈ ਅਤੇ ਲੋਕਾਂ ਨੂੰ ਵੀ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਯੋਗਾ ਕਰਨ ਦੇ ਲਈ ਪ੍ਰੇਰਣਾ ਦਿੰਦੀ ਹੈ । ਉਹ ਆਪਣੇ ਯੋਗਾ ਦੀਆਂ ਵੀਡੀਓਜ਼ ਵੀ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ ।

 

View this post on Instagram

 

A post shared by Manoj Muntashir (@manojmuntashir)

You may also like