ਬੱਚਾ ਦਿਖਾਈ ਦੇਣ ਵਾਲਾ ਇਹ ਬੱਚਾ ਅਸਲ 'ਚ ਹੈ 21 ਸਾਲ ਦਾ ਨੌਜਵਾਨ,ਇਸ ਨੌਜਵਾਨ ਦੇ ਨਾਂਅ 'ਤੇ ਹੈ ਇੱਕ ਰਿਕਾਰਡ,ਵੀਡੀਓ ਵਾਇਰਲ 

written by Shaminder | May 20, 2019

ਮਾਨਸਾ ਦਾ ਰਹਿਣ ਵਾਲਾ ਇਹ ਬੱਚਾ ਅਸਲ 'ਚ ਬੱਚਾ ਨਹੀਂ ਹੈ ਇਹ ਹੈ ਇੱਕੀ ਸਾਲ ਦਾ ਨੌਜਵਾਨ ਮਨਪ੍ਰੀਤ ਹੈ । ਮਨਪ੍ਰੀਤ ਦੀ ਉਮਰ ਇੱਕੀ ਸਾਲ ਦਾ ਹੈ ਪਰ ਉਸ ਦੀ ਲੰਬਾਈ ਹੈ ਸਿਰਫ਼ ਤੇਈ ਇੰਚ ।ਵਜ਼ਨ ਸਿਰਫ਼ ਪੰਜ ਪਾਊਂਡ ਹੈ।ਕੱਦ ਛੋਟਾ ਹੋਣ ਕਰਕੇ ਮਨਪ੍ਰੀਤ ਦੇ ਨਾਂਅ 'ਤੇ ਵਿਸ਼ਵ ਦਾ ਸਭ ਤੋਂ ਛੋਟਾ ਪੁਰਸ਼ ਹੋਣ ਦਾ ਰਿਕਾਰਡ ਹੈ । ਮਨਪ੍ਰੀਤ ਦੇ ਘਰ 'ਚ ਉਸ ਤੋਂ ਇਲਾਵਾ ਦੋ ਭੈਣ ਭਰਾ ਹੋਰ ਵੀ ਹਨ । ਹੋਰ ਵੇਖੋ :ਮਾਨਸਾ ਦੇ ਸਰਕਾਰੀ ਸਕੂਲ ‘ਚ ਇੰਝ ਹੋਇਆ ਨਿਸ਼ਾ ਬਾਨੋ ਦਾ ਸਵਾਗਤ, ਦੇਖੋ ਵੀਡੀਓ https://www.facebook.com/BornDifferentShow/videos/vb.1749229695128457/2304993146234659/?type=2&theater ਉਸ ਦੇ ਘਰ ਉਸ ਦੀ ਪੂਜਾ ਕੀਤੀ ਜਾਂਦੀ ਹੈ ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਜਿਹੜੀ ਗੱਲ ਮੂੰਹੋਂ ਕੱਢ ਦਿੰਦਾ ਹੈ ਉਹ ਪੂਰੀ ਹੁੰਦੀ ਹੈ । ਮਨਪ੍ਰੀਤ ਦੇ ਪਰਿਵਾਰ ਦੀ ਮੰਨੀਏ ਤਾਂ ਦੂਰ ਦੂਰੇਡਿਓਂ ਉਸ ਨੂੰ ਦੇਖਣ ਲਈ ਲੋਕ ਆਉਂਦੇ ਹਨ । ਕਿਉਂਕਿ ਮਨਪ੍ਰੀਤ ਹੋਰਾਂ ਤੋਂ ਵੱਖਰਾ ਹੈ ।ਮਨਪ੍ਰੀਤ ਦੇ ਪਰਿਵਾਰ ਮੁਤਾਬਿਕ ਮਨਪ੍ਰੀਤ ਦਾ ਇਲਾਜ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੀ ਪਰ ਕੋਈ ਫਾਇਦਾ ਨਹੀਂ ਹੋਇਆ ।ਮਨਪ੍ਰੀਤ ਦੇ ਪਿਤਾ ਦਾ ਕਹਿਣਾ ਹੈ ਕਿ ਜੇ ਉਸ ਦੀ ਲੰਬਾਈ ਵੱਧਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ ।

0 Comments
0

You may also like