ਅਜਿਹਾ ਕੀ ਹੋਇਆ ਕਿ ਯੁਵਰਾਜ ਹੰਸ ਨੇ ਮਾਨਸੀ ਸ਼ਰਮਾ ‘ਤੇ ਚੁੱਕ ਦਿੱਤਾ ਹੱਥ, ਵੀਡੀਓ ਹੋ ਰਹੀ ਵਾਇਰਲ

Written by  Shaminder   |  April 17th 2020 03:31 PM  |  Updated: April 17th 2020 03:41 PM

ਅਜਿਹਾ ਕੀ ਹੋਇਆ ਕਿ ਯੁਵਰਾਜ ਹੰਸ ਨੇ ਮਾਨਸੀ ਸ਼ਰਮਾ ‘ਤੇ ਚੁੱਕ ਦਿੱਤਾ ਹੱਥ, ਵੀਡੀਓ ਹੋ ਰਹੀ ਵਾਇਰਲ

ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਯੁਵਰਾਜ ਹੰਸ ਮਾਨਸੀ ਨੂੰ ਚਪੇੜਾਂ ਮਾਰਦੇ ਹੋਏ ਨਜ਼ਰ ਆ ਰਹੇ ਨੇ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਇਸ ਵੀਡੀਓ ‘ਚ ਮਾਨਸੀ ਨੇ ਅਜਿਹਾ ਕੀ ਕਹਿ ਦਿੱਤਾ ਕਿ ਯੁਵਰਾਜ ਨੂੰ ਉਨ੍ਹਾਂ ‘ਤੇ ਏਨਾਂ ਜ਼ਿਆਦਾ ਗੁੱਸਾ ਆ ਗਿਆ ਕਿ ਉਹ ਆਪਣੀ ਧਰਮ ਪਤਨੀ ਨੂੰ ਚਪੇੜਾਂ ਮਾਰਨ ਲੱਗ ਪਏ । ਜੀ ਹਾਂ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਇੱਕ ਤੋਂ ਬਾਅਦ ਇੱਕ ਮਾਨਸੀ ਨੂੰ ਚਪੇੜਾਂ ਮਾਰਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/B-_ZGvTJgq5/

ਇਹ ਅਸਲ ‘ਚ ਨਹੀਂ ਬਲਕਿ ਦੋਵੇਂ ਮਜ਼ਾਕ ਕਰ ਰਹੇ ਨੇ ।ਦਰਅਸਲ ਦੋਵਾਂ ਨੇ ਟਿਕਟੌਕ ਵੀਡੀਓ ਬਣਾਇਆ ਹੈ । ਜਿਸ ‘ਚ ਮਾਨਸੀ ਸ਼ਰਮਾ ਗਾੳੇੁਂਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਆਜ ਕਿਸੀ ਸੇ ਮੁਲਾਕਾਤ ਹੈ ਮੇਰੀ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਜਿਸ ਤੋਂ ਬਾਅਦ ਯੁਵਰਾਜ ਹੰਸ ਮਾਨਸੀ ਨੁੰ ਚਪੇੜਾਂ ਮਾਰਨ ਲੱਗ ਪੈਂਦੇ ਹਨ।

https://www.instagram.com/p/B_CKsrlp9uv/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਇਸ ਵੀਡੀਓ ਨੂੰ ਬਨਾਉਣ ਵੇਲੇ ਮੈਂ ਆਪਣਾ ਹਾਸਾ ਨਹੀਂ ਸੀ ਰੋਕ ਪਾ ਰਹੀ, ਮੈਂ ਹੱਸਦੀ ਜਾ ਰਹੀ ਸੀ ਅਤੇ ਉਹ ਮੈਨੂੰ ਹੱਸ ਹੱਸ ਕੇ ਮਾਰਦਾ ਜਾ ਰਿਹਾ ਸੀ ।

https://www.instagram.com/p/B-87uGgpsG2/

ਇਸ ਪੂਰੇ ਐਕਟ ਨੂੰ ਕਰਨ ਵੇਲੇ”।ਦੱਸ ਦਈਏ ਕਿ ਦੋਵੇਂ ਫਨ ਕਰ ਰਹੇ ਸਨ ਅਤੇ ਦੋਵਾਂ ਦੇ ਅਕਸਰ ਟਿਕਟੌਕ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਦੱਸ ਦਈਏ ਕਿ ਲਾਕਡਾਊਨ ਦੌਰਾਨ ਸੈਲੀਬ੍ਰੇਟੀਜ਼ ਆਪਣੇ ਘਰਾਂ ‘ਚ ਕੈਦ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗਤੀਵਿਧੀਆਂ ਕਰਕੇ ਆਪਣਾ ਟਾਈਮ ਪਾਸ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network