ਮਾਨਸੀ ਸ਼ਰਮਾ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਗੀਤ ‘ਕਾਸ਼ਨੀ ਦੁਪੱਟੇ ਵਾਲੀਏ’

written by Lajwinder kaur | August 23, 2021

ਪੀਟੀਸੀ ਰਿਕਾਰਡਜ਼ ਅਜਿਹਾ ਪਲੇਟਫਾਰਮ ਹੈ ਜਿਸ ਦੇ ਲੇਬਲ ਹੇਠ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਮਾਸਟਰ ਸਲੀਮ, ਨੁਪੂਰ ਸਿੱਧੂ ਨਰਾਇਣ, ਰਣਜੀਤ ਬਾਵਾ, ਹੰਸ ਰਾਜ ਹੰਸ, ਤਨਿਸ਼ਕ ਕੌਰ ਤੇ ਕਈ ਹੋਰ ਮਸ਼ਹੂਰ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਨੇ। ਇਸ ਕਾਰਵਾਂ ਦੇ ਚੱਲਦੇ ਨਵੀਂ ਉੱਭਰਦੀ ਹੋਈ ਗਾਇਕਾ ਮਾਨਸੀ ਸ਼ਰਮਾ (Mansi Sharma)ਦਾ ਨਵਾਂ ਗੀਤ ਕਾਸ਼ਨੀ ਦੁੱਪਟੇ ਵਾਲੀਏ (Kaashni Dupatte Waliye) ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ।

mansi sharma new song

ਹੋਰ ਪੜ੍ਹੋ : ਦੇਖੋ ਵੀਡੀਓ: ਨੌਜਵਾਨ ਮੁੰਡੇ-ਕੁੜੀਆਂ ਨੂੰ ਖੂਬ ਪਸੰਦ ਆ ਰਿਹਾ ਹੈ ਰਣਜੀਤ ਬਾਵਾ ਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘#GHUNGRU’

ਹੋਰ ਪੜ੍ਹੋ : ਰੋਜਸ ਕੌਰ ਗਿੱਲ ਆਪਣੇ ਪਿਤਾ ਜੱਸੀ ਗਿੱਲ ਦੇ ਰੱਖੜੀ ਬੰਨਦੀ ਆਈ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦੀ ਇਹ ਅੰਦਾਜ਼

ਜੀ ਹਾਂ ਇਸ ਗੀਤ ਵਰਲਡ ਪ੍ਰੀਮੀਅਰ 26 ਅਗਸਤ ਨੂੰ ਪੀਟੀਸੀ ਪੰਜਾਬੀ,ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ ਦੇ ਨਾਲ ਪੀਟੀਸੀ ਦੇ ਯੂਟਿਊਬ ਚੈਨਲ ਉੱਤੇ ਕੀਤਾ ਜਾਵੇਗਾ। ਗੀਤ ਦੇ ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਲਿਰਿਕਸ Traditional ਨੇ ਤੇ ਮਿਊਜ਼ਿਕ ਹੋਵੇਗਾ ਤੇਜਵੰਤ ਕਿੱਟੂ ਦਾ।

mansi sharma new song kaashni dupatte waliye poster-min

ਜੇ ਗੱਲ ਕਰੀਏ ਪੀਟੀਸੀ ਰਿਕਾਰਡਜ਼ ਦੀ ਤਾਂ ਅਜਿਹਾ ਪਲੇਟਫਾਰਮ ਹੈ ਜੋ ਕਿ ਉੱਭਰ ਰਹੇ ਨਵੇਂ ਸਿੰਗਰਾਂ ਨੂੰ ਅੱਗੇ ਵੱਧਣ ਦਾ ਮੌਕਾ ਦੇ ਰਹੀ ਹੈ। ਇਨ੍ਹਾਂ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

0 Comments
0

You may also like