ਮਾਨਸੀ ਸ਼ਰਮਾ ਨੇ ਸਿਹਤ ਦੇ ਠੀਕ ਨਾ ਚੱਲਦੇ ਹੋਏ ‘ਛੋਟੀ ਸਰਦਾਰਨੀ’ ਸ਼ੋਅ ਨੂੰ ਕਿਹਾ ਅਲਵਿਦਾ, ਪਾਈ ਭਾਵੁਕ ਪੋਸਟ
ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਭਾਵੁਕ ਕਰਨ ਵਾਲਾ ਵੀਡੀਓ ਸਾਂਝਾ ਕੀਤਾ ਹੈ। ਮਾਨਸੀ ਸ਼ਰਮਾ ਜੋ ਕਿ ਟੀਵੀ ਉੱਤੇ ਕਾਫੀ ਸਰਗਰਮ ਰਹਿੰਦੇ ਨੇ, ਪਰ ਸਿਹਤ ਠੀਕ ਨਾ ਹੋਣ ਦੇ ਕਾਰਨਾਂ ਕਰਕੇ ਉਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਕੁਝ ਦੂਰੀ ਬਨਾਉਣ ਦਾ ਫੈਸਲਾ ਕੀਤਾ ਹੈ। ਉਹ ਟੀਵੀ ਦੇ ਸ਼ੋਅ ‘ਛੋਟੀ ਸਰਦਾਰਨੀ’ ‘ਚ ਹਰਲੀਨ ਨਾਂਅ ਦਾ ਕਿਰਦਾਰ ਨਿਭਾ ਰਹੇ ਸਨ।
ਹੋਰ ਵੇਖੋ:ਮਾਨਸੀ ਸ਼ਰਮਾ ਦੇ ਹੱਥਾਂ ਉੱਤੇ ਲੱਗੀ ਯੁਵਰਾਜ ਹੰਸ ਦੇ ਨਾਮ ਦੀ ਮਹਿੰਦੀ, ਦੇਖੋ ਵੀਡੀਓ
ਉਨ੍ਹਾਂ ਸ਼ੋਅ ਦੌਰਾਨ ਇਕੱਠੀਆਂ ਕੀਤੀਆਂ ਯਾਦਾਂ ਦਾ ਇੱਕ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਭਾਵੁਕ ਕਰਨ ਵਾਲੀ ਕੈਪਸ਼ਨ ਪਾਉਂਦੇ ਹੋਏ ਲਿਖਿਆ ਹੈ, ‘ਆਖਿਰਕਾਰ... ਮੈਂ ਫੈਸਲਾ ਲੈ ਲਿਆ ਹੈ..ਛੋਟੀ ਸਰਦਾਰਨੀ ਸ਼ੋਅ ਜਾਰੀ ਨਹੀਂ ਰੱਖਣਾ...ਕਿਉਂਕਿ ਮੇਰੀ ਸਿਹਤ ਦੇ ਕਾਰਨ...ਮੈਂ ਕੁਝ ਸਮੇਂ ਲਈ ਆਪਣੇ ਸਥਾਨ ‘ਤੇ ਵਾਪਸ ਜਾਣਾ...ਪਰ ਮੈਂ ਸਭ ਦਾ ਦਿਲੋਂ ਧੰਨਵਾਦ ਕਰਦੀ ਹਾਂ....’
ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ੋਅ ਨਾਲ ਜੁੜੇ ਹਰ ਇੱਕ ਸਖ਼ਸ਼ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਦਿਲ ਦੇ ਜਜ਼ਬਾਤਾਂ ਨੂੰ ਲਿਖਿਆ ਹੈ। ਮਾਨਸੀ ਸ਼ਰਮਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਪੰਜਾਬੀ ਫ਼ਿਲਮ ‘ਪਰਿੰਦੇ’ ‘ਚ ਨਜ਼ਰ ਆਉਣਗੇ।